ਪੰਜਾਬ ਦੇ ਇਨ੍ਹਾਂ ਹੋਟਲਾਂ ''ਚ ਪੁਲਸ ਨੇ ਕਰ ''ਤੀ ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ
Sunday, Feb 16, 2025 - 07:35 PM (IST)
![ਪੰਜਾਬ ਦੇ ਇਨ੍ਹਾਂ ਹੋਟਲਾਂ ''ਚ ਪੁਲਸ ਨੇ ਕਰ ''ਤੀ ਅਚਾਨਕ ਛਾਪੇਮਾਰੀ, ਪਈਆਂ ਭਾਜੜਾਂ](https://static.jagbani.com/multimedia/2025_2image_18_46_16036696011.jpg)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਮੰਦਰ ਸ਼੍ਰੀ ਨੈਣਾ ਦੇਵੀ ਮੁੱਖ ਸੜਕ ’ਤੇ ਬਣੇ ਹੋਟਲਾਂ ਵਿਚੋਂ ਵੱਡੀ ਗਿਣਤੀ ਹੋਟਲਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਗਲਤ ਕੰਮਾਂ ਸਬੰਧੀ ਵੱਖ-ਵੱਖ ਅਖ਼ਬਾਰਾਂ ਵਿਚ ਛਪ ਰਹੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਲਗਾਤਾਰ ਪੈ ਰਹੀਆਂ ਪੋਸਟਾਂ ਤੋਂ ਬਾਅਦ ਬਾਹਰੋਂ ਆਈ ਪੁਲਸ ਟੀਮ ਵੱਲੋਂ ਇਨ੍ਹਾਂ ਹੋਟਲਾਂ ਵਿਚ ਛਾਪੇਮਾਰੀ ਕੀਤੀ ਗਈ।
ਜਾਣਕਾਰੀ ਅਨੁਸਾਰ ਰੂਪਨਗਰ ਤੋਂ ਆਈ. ਸੀ. ਆਈ. ਏ. ਦੀ ਟੀਮ ਵੱਲੋਂ ਸ਼ਨੀਵਾਰ ਦੁਪਹਿਰ ਵੇਲੇ ਇਨ੍ਹਾਂ ਹੋਟਲਾਂ ਵਿਚ ਛਾਪੇਮਾਰੀ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਗਈ। ਸਥਾਨਕ ਥਾਣਾ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੇ ਛੁੱਟੀ ’ਤੇ ਜਾਣ ਕਾਰਨ ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਜਤਿਨ ਕੁਮਾਰ ਅਤੇ ਸਥਾਨਕ ਚੌਂਕੀ ਇੰਚਾਰਜ ਸਬ ਇੰਸਪੈਕਟਰ ਗੁਰਮੁੱਖ ਸਿੰਘ ਵੀ ਇਸ ਛਾਪੇਮਾਰੀ ਤੋਂ ਕੁਝ ਸਮੇਂ ਬਾਅਦ ਮੌਕੇ ’ਤੇ ਪਹੁੰਚੇ। ਇਸ ਛਾਪੇਮਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਪਹੁੰਚੀ ਤਾਂ ਸੀ. ਆਈ. ਏ. ਦੀ ਟੀਮ ਆਪਣੀ ਕਾਰਵਾਈ ਪਾ ਕੇ ਉਥੋਂ ਜਾ ਚੁੱਕੀ ਸੀ ਪਰ ਮੌਕੇ ’ਤੇ ਐੱਸ ਰਤਨ ਹੋਟਲ ਵਿਚ ਆਪਣੀ ਜਾਂਚ ਕਰ ਰਹੇ ਇੰਸਪੈਕਟਰ ਜਤਿਨ ਕਪੂਰ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੌਮੀ ਤਿਉਹਾਰ ਹੋਲਾ- ਮਹੱਲਾ ਦੇ ਮੱਦੇਨਜ਼ਰ ਪੁਲਸ ਵੱਲੋਂ ਸਾਰੇ ਹੋਟਲਾਂ ਵਿਚ ਜਾ ਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਕੀਤੀ ਖ਼ਾਸ ਅਪੀਲ
ਕੋਈ ਵੀ ਗੈਰ-ਕਾਨੂੰਨੀ ਕੰਮ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਚੈਕਿੰਗ ਦੌਰਾਨ ਕੁਝ ਇਤਰਾਜ਼ਯੋਗ ਪ੍ਰਾਪਤ ਹੋਇਆ ਹੈ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਨਹੀਂ ਅਜਿਹਾ ਕੁਝ ਵੀ ਨਹੀਂ ਮਿਲਿਆ। ਦੱਸਣਯੋਗ ਹੈ ਕਿ ਇਸ ਸੜਕ ’ਤੇ ਬਣੇ ਹੋਟਲਾਂ ਵਿਚੋਂ ਜ਼ਿਆਦਾਤਰ ਹੋਟਲਾਂ ਵਿਚ ਚੱਲਦੇ ਗੰਦੇ ਅਤੇ ਗਲਤ ਕੰਮਾਂ ਬਾਰੇ ਸ਼ਹਿਰ ਦਾ ਬੱਚਾ-ਬੱਚਾ ਜਾਣਦਾ ਹੈ ਪਰ ਜਦੋਂ ਪੁਲਸ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੋਕਿ ਬਹੁਤ ਹੈਰਾਨੀਜਨਕ ਗੱਲ ਹੈ।
ਇਸ ਏਰੀਏ ਦੇ ਆਸ-ਪਾਸ ਰਹਿੰਦੇ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਟੀਮਾਂ ਦੁਪਹਿਰ ਤਕਰੀਬਨ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਨ੍ਹਾਂ ਹੋਟਲਾਂ ’ਚ ਜਾ ਕੇ ਪੁੱਛਗਿੱਛ ਕਰਦੀਆਂ ਰਹੀਆਂ ਪਰ ਇੰਨੇ ਸਮੇਂ ਵਿਚ ਇਨ੍ਹਾਂ ਹੋਟਲਾਂ ਵਿਚੋਂ ਕੁਝ ਵੀ ਇਤਰਾਜ਼ਯੋਗ ਨਾ ਮਿਲਣ 'ਤੇ ਉਨ੍ਹਾਂ ਨੇ ਵੀ ਹੈਰਾਨੀ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਕੀ ਕਹਿਣਾ ਹੈ ਸੀ. ਆਈ. ਏ. ਇੰਚਾਰਜ ਦਾ
ਇਸ ਸਬੰਧੀ ਜਦੋਂ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਮਨਫੂਲ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਡੀ. ਐੱਸ. ਪੀ. ਜਸ਼ਨਦੀਪ ਸਿੰਘ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਟੀਮ ਵੱਲੋਂ ਹੋਟਲਾਂ ਵਿਚ ਚੈਕਿੰਗ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਕੁਝ ਇਤਰਾਜਯੋਗ ਮਿਲਣ ਸਬੰਧੀ ਉਨ੍ਹਾਂ ਕਿਹਾ ਕਿ ਨਹੀਂ ਅਜਿਹੀ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਨੌਜਵਾਨਾਂ ਨੂੰ ਲੈ ਕੇ ਪੰਜਾਬ 'ਚ ਮਚੀ ਹਲਚਲ, ਏਜੰਟ ਦੇ ਸਹੁਰੇ ਘਰ ਜਾ ਕੇ ਪਾ 'ਤੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e