ਪੰਜਾਬ ''ਚ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਨੇ ਦਰੜਿਆ ਭਾਰਤੀ ਫ਼ੌਜ ਦਾ ਸਾਬਕਾ ਆਨਰੇਰੀ ਕੈਪਟਨ
Thursday, Feb 13, 2025 - 01:51 PM (IST)
![ਪੰਜਾਬ ''ਚ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਨੇ ਦਰੜਿਆ ਭਾਰਤੀ ਫ਼ੌਜ ਦਾ ਸਾਬਕਾ ਆਨਰੇਰੀ ਕੈਪਟਨ](https://static.jagbani.com/multimedia/2025_2image_13_51_198644690untitled-10copy.jpg)
ਨੂਰਪੁਰਬੇਦੀ (ਭੰਡਾਰੀ)- ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪੈਂਦੇ ਪਿੰਡ ਸੇਖਪੁਰ ਲਾਗੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਨੂਰਪੁਰਬੇਦੀ ਖੇਤਰ ਦੇ ਪਿੰਡ ਸ਼ਾਹਪੁਰ ਬੇਲਾ ਦੇ ਭਾਰਤੀ ਫ਼ੌਜ ’ਚੋਂ ਆਨਰੇਰੀ ਕੈਪਟਨ ਸੇਵਾਮੁਕਤ ਹੋਏ ਤਰਸੇਮ ਸਿੰਘ (48) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਭਾਰਤੀ ਫ਼ੌਜ ’ਚੋਂ ਸੇਵਾਮੁਕਤ ਹੋਣ ਉਪਰੰਤ ਕੈਪਟਨ ਤਰਸੇਮ ਸਿੰਘ ਪੀ. ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਵਿਖੇ ਬਤੌਰ ਕੈਂਪਸ ਮੈਨੇਜਰ ਸੇਵਾਵਾਂ ਨਿਭਾਅ ਰਹੇ ਸਨ। ਇਸ ਹਾਦਸੇ ਸਬੰਧੀ ਨੂਰਪੁਰਬੇਦੀ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪਲਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨੇ ਦੱਸਿਆ ਕਿ ਸ਼ਾਮ ਸਮੇਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨੂਰਪੁਰਬੇਦੀ ਤੋਂ ਪਿੰਡ ਸ਼ਾਹਪੁਰ ਬੇਲਾ ਨੂੰ ਜਾ ਰਿਹਾ ਸੀ। ਜਦਕਿ ਕਰੀਬ 100 ਮੀਟਰ ਅੱਗੇ ਉਸ ਦਾ ਚਾਚਾ ਤਰਸੇਮ ਸਿੰਘ ਪੁੱਤਰ ਸੋਮਾ ਸਿੰਘ ਵੀ ਆਪਣੇ ਮੋਟਰਸਾਈਕਲ ਹੋਂਡਾ ਸੀ. ਡੀ. ’ਤੇ ਪਿੰਡ ਸ਼ਾਹਪੁਰ ਬੇਲਾ ਨੂੰ ਜਾ ਰਿਹਾ ਸੀ।
ਇਹ ਵੀ ਪੜ੍ਹੋ : ਬਦਲਣ ਲੱਗਾ ਪੰਜਾਬ ਦਾ ਮੌਸਮ, ਅਗਲੇ 5 ਦਿਨਾਂ ਲਈ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਇਸ ਦੌਰਾਨ ਜਦੋਂ ਉਹ ਨੂਰਪੁਰਬੇਦੀ-ਬੁੰਗਾ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸੇਖਪੁਰ ਲਾਗੇ ਪਹੁੰਚੇ ਤਾਂ ਸ਼ਾਮੀ ਕਰੀਬ ਸਾਢੇ 6 ਵਜੇ ਬੁੰਗਾ ਸਾਹਿਬ ਦੀ ਤਰਫ਼ੋਂ ਨੂਰਪੁਰਬੇਦੀ ਨੂੰ ਆ ਰਹੇ ਇਕ ਤੇਜ਼ ਰਫ਼ਤਾਰ ਹਿਮਾਚਲ ਨੰਬਰੀ ਟਰੱਕ ਦੇ ਚਾਲਕ ਨੇ ਲਾਪਰਵਾਹੀ ਨਾਲ ਉਸ ਦੇ ਚਾਚੇ ਤਰਸੇਮ ਸਿੰਘ ਦੇ ਮੋਟਰਸਾਈਲਕ ਨੂੰ ਗਲਤ ਸਾਈਡ ’ਤੇ ਆ ਕੇ ਟੱਕਰ ਮਾਰੀ। ਉਪਰੰਤ ਚਾਲਕ ਨੇ ਟਰੱਕ ਰੋਕ ਲਿਆ। ਇਸ ਹਾਦਸੇ ਦੌਰਾਨ ਉਸ ਦਾ ਚਾਚਾ ਤਰਸੇਮ ਸਿੰਘ ਸੜਕ ’ਤੇ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ’ਤੇ ਉਨ੍ਹਾਂ ਰਾਹਗੀਰਾਂ ਦੀ ਸਹਾਇਤਾ ਨਾਲ ਆਪਣੇ ਚਾਚੇ ਨੂੰ ਇਲਾਜ ਲਈ ਨੂਰਪੁਰਬੇਦੀ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਮੋਬਾਇਲ ਕੰਪਨੀ ਦਾ ਟਾਵਰ ਲਾਉਂਦੇ ਵਾਪਰਿਆ ਵੱਡਾ ਹਾਦਸਾ, ਮੁਲਾਜ਼ਮ ਦੀ ਦਰਦਨਾਕ ਮੌਤ
ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਦੀਪਕ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ ’ਤੇ ਟਰੱਕ ਨੂੰ ਕਾਬੂ ਕਰਕੇ ਉਸ ਦੇ ਫਰਾਰ ਚਾਲਕ ਰਾਮ ਸਿੰਘ ਨਿਵਾਸੀ ਪਿੰਡ ਨਲਹੋਟੀ ਅੱਪਰ, ਥਾਣਾ ਨੂਰਪੁਰਬੇਦੀ ਖ਼ਿਲਾਫ਼ ਧਾਰਾ 281, 106(1) ਅਤੇ 324 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜਦਕਿ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e