ਹਾਈਕੋਰਟ ਨੇ ਵਿਧਵਾ ਔਰਤ ਲਈ ਰੋਕ ਦਿੱਤੀ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ, ਜਾਣੋ ਪੂਰਾ ਮਾਮਲਾ
Thursday, May 19, 2022 - 03:32 PM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਕੇਸ ਸਬੰਧੀ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਤੱਕ ਦਰਜਾ ਚਾਰ ਮੁਲਾਜ਼ਮ ਦੀ ਪਤਨੀ ਨੂੰ ਪੈਨਸ਼ਨਰੀ ਲਾਭ ਨਹੀਂ ਮਿਲਦਾ, ਉਦੋਂ ਤੱਕ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਰੋਕ ਦਿੱਤੀ ਜਾਵੇ। ਹਾਲਾਂਕਿ ਜਸਟਿਸ ਦੇ ਧਿਆਨ 'ਚ ਲਿਆਂਦਾ ਗਿਆ ਕਿ ਔਰਤ ਦੀ ਪੈਨਸ਼ਨ ਦਾ ਭੁਗਤਾਨ ਕਰ ਦਿੱਤਾ ਗਿਆ ਹੈ ਅਤੇ ਪੈਸੇ ਉਸ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ ਗਏ ਹਨ, ਫਿਰ ਜਾ ਕੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਗ੍ਰਹਿ ਸਕੱਤਰ ਨੂੰ ਤਨਖ਼ਾਹ ਦੇਣ ਦੇ ਹੁਕਮ ਦਿੱਤੇ ਗਏ।
ਇਹ ਵੀ ਪੜ੍ਹੋ : ਖ਼ੁਲਾਸਾ : ਗਰਭਪਾਤ ਲਈ ਔਰਤਾਂ ਤੋਂ ਮੋਟੀ ਰਕਮ ਲੈਂਦੀ ਸੀ ਔਰਤ, ਬਾਅਦ 'ਚ ਗੰਦੇ ਨਾਲੇ 'ਚ ਸੁੱਟਦੀ ਸੀ ਭਰੂਣ (ਤਸਵੀਰਾਂ)
ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਸੀਮਾ ਰਾਣੀ ਨਾਂ ਦੀ ਔਰਤ ਨੇ ਪੈਨਸ਼ਨ ਨਾ ਮਿਲਣ ਸਬੰਧੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਵਿਧਵਾ ਨੂੰ ਪੈਨਸ਼ਨ ਦੇਣ ਦੇ ਹੁਕਮ 5 ਅਕਤੂਬਰ, 2021 ਨੂੰ ਜਾਰੀ ਕੀਤੇ ਸਨ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਉਸ ਨੂੰ ਇਕ ਧੇਲਾ ਤੱਕ ਨਹੀਂ ਦਿੱਤਾ ਸੀ। ਇਸ ਤੋਂ ਬਾਅਦ ਔਰਤ ਦੇ ਵਕੀਲ ਵੱਲੋਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਧਿਆਨ 'ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਸ਼ਰਾਬ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ
ਬੈਂਚ ਨੇ ਕਿਹਾ ਕਿ ਪਟੀਸ਼ਨਰ ਦਾ ਪਤੀ ਦਰਜਾ ਚਾਰ ਮੁਲਾਜ਼ਮ ਸੀ ਅਤੇ ਉਹ ਪੈਨਸ਼ਨਰੀ ਲਾਭ 'ਤੇ ਨਿਰਭਰ ਹੈ। ਉਸ ਨੂੰ ਵਾਰ-ਵਾਰ ਅਦਾਲਤ 'ਚ ਆਉਣ ਲਈ ਮਜਬੂਰ ਕੀਤਾ ਗਿਆ ਹੈ। ਸਿੱਟੇ ਵੱਜੋਂ ਅਦਾਲਤ ਨੇ ਉਕਤ ਸਖ਼ਤ ਹੁਕਮ ਜਾਰੀ ਕਰ ਦਿੱਤੇ ਕਿ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਉਦੋਂ ਤੱਕ ਰੁਕੀ ਰਹੇਗੀ, ਜਦੋਂ ਤੱਕ ਪਟੀਸ਼ਨਰ ਨੂੰ ਪੈਨਸ਼ਨਰੀ ਲਾਭਾਂ ਦੀ ਪੂਰੀ ਰਕਮ ਜਾਰੀ ਨਹੀਂ ਹੁੰਦੀ। ਅਦਾਲਤ ਦੇ ਧਿਆਨ 'ਚ ਲਿਆਂਦਾ ਗਿਆ ਕਿ ਪਟੀਸ਼ਨਰ ਸੰਤੁਸ਼ਟ ਸੀ ਅਤੇ ਹੁਕਮ 'ਤੇ ਹਸਤਾਖ਼ਰ ਕੀਤੇ ਜਾਣ ਤੋਂ ਪਹਿਲਾਂ ਭੁਗਤਾਨ ਉਸ ਦੇ ਖਾਤੇ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ, 'ਭਾਜਪਾ' 'ਚ ਸ਼ਾਮਲ ਹੋ ਸਕਦੇ ਨੇ 'ਸੁਨੀਲ ਜਾਖੜ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ