ਪੰਜਾਬ ਤੋਂ 21 ਦੇਸ਼ਾਂ ਦਾ ਸਫ਼ਰ ਕਰਨਾ ਹੋਵੇਗਾ ਸੌਖਾ! ਨਵੇਂ AIRPORT ਤੋਂ ਸ਼ੁਰੂ ਹੋਣਗੀਆਂ ਫ਼ਲਾਈਟਾਂ

Friday, May 29, 2026 - 11:19 AM (IST)

ਪੰਜਾਬ ਤੋਂ 21 ਦੇਸ਼ਾਂ ਦਾ ਸਫ਼ਰ ਕਰਨਾ ਹੋਵੇਗਾ ਸੌਖਾ! ਨਵੇਂ AIRPORT ਤੋਂ ਸ਼ੁਰੂ ਹੋਣਗੀਆਂ ਫ਼ਲਾਈਟਾਂ

ਲੁਧਿਆਣਾ (ਹਿਤੇਸ਼)- ਹਲਵਾਰਾ ਏਅਰਪੋਰਟ ਤੋਂ ਭਾਵੇਂ ਹੀ ਸ਼ੁਰੂਆਤੀ ਦੌਰ ਵਿਚ ਦਿੱਲੀ ਆਉਣ-ਜਾਣ ਲਈ ਦੋ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ 15 ਦਿਨਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਹਲਵਾਰਾ ਏਅਰਪੋਰਟ ਨੂੰ ਇੰਟਰਨੈਸ਼ਨਲ ਕਨੈਕਟੀਵਿਟੀ ਮਿਲ ਗਈ ਹੈ। ਇਸ ਸਬੰਧ ਵਿਚ ਏਅਰ ਇੰਡੀਆ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਲੁਧਿਆਣਾ ਤੋਂ ਦਿੱਲੀ ਤੱਕ ਆਉਣ-ਜਾਣ ਵਾਲੀ ਫਲਾਈਟ ਦੇ ਨਾਲ 23 ਡੋਮੈਸਟਿਕ ਲੋਕੇਸ਼ਨਾਂ ਦਾ ਲਿੰਕ ਸਾਂਝਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਏਅਰ ਇੰਡੀਆ ਵੱਲੋਂ ਹਲਵਾਰਾ ਏਅਰਪੋਰਟ ਤੋਂ ਹੀ ਇੰਟਰਨੈਸ਼ਨਲ ਕਨੈਕਟੀਵਿਟੀ ਲਈ ਵੀ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਲੋਕ ਲੁਧਿਆਣਾ ਤੋਂ ਸਿੱਧੇ 21 ਦੇਸ਼ਾਂ ਲਈ ਉਡਾਣ ਭਰ ਸਕਦੇ ਹਨ, ਹਾਲਾਂਕਿ ਇਸ ਦੇ ਲਈ ਦਿੱਲੀ ਏਅਰਪੋਰਟ ਦਾ ਕਨੈਕਟਡ ਲਿੰਕ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜੋ ਹੁਣ ਤੱਕ ਵਿਦੇਸ਼ਾਂ ਵਿਚ ਹਵਾਈ ਯਾਤਰਾ ਲਈ ਚੰਡੀਗੜ੍ਹ, ਅੰਮ੍ਰਿਤਸਰ ਜਾਂ ਦਿੱਲੀ ਦਾ ਵਿਕਲਪ ਅਪਣਾ ਰਹੇ ਸਨ।

ਯਾਤਰੀਆਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਏਅਰ ਇੰਡੀਆ ਵੱਲੋਂ ਫਿਲਹਾਲ ਹਲਵਾਰਾ ਏਅਪੋਰਟ ਤੋਂ ਸਵੇਰੇ ਤੇ ਦੁਪਹਿਰ ਨੂੰ ਦਿੱਲੀ ਆਉਣ-ਜਾਣ ਲਈ ਦੋ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ ਪਰ ਇਸ ਰੂਟ ''ਤੇ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਜਿਸ ਕਰਕੇ ਉਂਝ ਤਾਂ ਦੁਪਹਿਰ ਦੀ ਟਾਈਮਿੰਗ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਏਅਰ ਇੰਡੀਆ ਵੱਲੋਂ ਯਾਤਰੀਆਂ ਦਾ ਰੁਝਾਨ ਵਧਾਉਣ ਲਈ ਲੁਧਿਆਣਾ ਤੋਂ ਡੋਮੈਸਟਿਕ ਤੇ ਇੰਟਰਨੈਸ਼ਨਲ ਕਨੈਕਟੀਵਿਟੀ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਇਹ ਹਨ ਮੁੱਖ ਡੋਮੈਸਟਿਕ ਲਿੰਕ

ਮੁੰਬਈ

ਗੋਆ

ਅਹਿਮਦਾਬਾਦ

ਬੈਂਗਲੁਰੂ

ਪੁਣੇ

ਹੈਦਰਾਬਾਦ

ਕੋਲਕਾਤਾ

ਚੇਨਈ

ਜੈਪੁਰ

ਇੰਦੌਰ

ਲਖਨਊ

ਸ੍ਰੀਨਗਰ

ਭੋਪਾਲ

ਰਾਏਪੁਰ

ਦੇਹਰਾਦੂਨ

ਰਾਜਕੋਟ

ਵਡੋਦਰਾ

ਵਿਜੇਵਾੜਾ

ਔਰੰਗਾਬਾਦ

ਤਿਰੂਵਨੰਤਪੁਰਮ

ਕੋਚੀ

ਭੁਵਨੇਸ਼ਵਰ

ਵਿਸ਼ਾਖਾਪਟਨਮ
 


author

Anmol Tagra

Content Editor

Related News