ਠੇਕੇ ਟੁੱਟਣ ''ਤੇ ਕੀਤੇ ਲਾਲਚ ਨੇ ਕਸੂਤਾ ਫਸਾਇਆ ਬੰਦਾ! ਸ਼ਰਾਬ ਤੇ ਬੀਅਰ ਦੀਆਂ ਪੇਟੀਆਂ...

Wednesday, Apr 02, 2025 - 04:29 PM (IST)

ਠੇਕੇ ਟੁੱਟਣ ''ਤੇ ਕੀਤੇ ਲਾਲਚ ਨੇ ਕਸੂਤਾ ਫਸਾਇਆ ਬੰਦਾ! ਸ਼ਰਾਬ ਤੇ ਬੀਅਰ ਦੀਆਂ ਪੇਟੀਆਂ...

ਖੰਨਾ (ਵਿਪਨ): ਖੰਨਾ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਇੱਥੇ ਨਾਜਾਇਜ਼ ਸ਼ਰਾਬ ਦੀਆਂ 1262 ਪੇਟੀਆਂ, ਬੀਅਰ ਦੀਆਂ 30 ਪੇਟੀਆਂ ਅਤੇ ਸ਼ਰਾਬ ਦੀਆਂ 300 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਕੇਸ ਵਿਚ ਊਨਾ ਦੇ ਰਹਿਣ ਵਾਲੇ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕੈਂਟਰ ਦਾ ਡਰਾਈਵਰ ਸੀ। ਕੇਸ ਵਿਚ ਸ਼ਰਾਬ ਠੇਕੇਦਾਰ ਅਸ਼ਵਨੀ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਹ ਫ਼ਲਹਾਲ ਫ਼ਰਾਰ ਚੱਲ ਰਿਹਾ ਹੈ ਤੇ ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੇ ਹੱਥੋਂ ਨਿਕਲਿਆ ਖ਼ਾਸ ਮੌਕਾ! ਹੁਣ ਹੋਰ ਢਿੱਲੀ ਕਰਨੀ ਪਵੇਗੀ ਜੇਬ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਵਰ੍ਹੇ ਦੇ ਅਖ਼ੀਰ ਤੋਂ ਪਹਿਲਾਂ ਸੂਬੇ ਤੇ ਜ਼ਿਲ੍ਹਿਆਂ ਦੀਆਂ ਹੱਦਾਂ 'ਤੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ 23 ਮਾਰਚ 2025 ਨੂੰ ਪੂਰੇ ਜ਼ਿਲ੍ਹੇ ਵਿਚ ਆਬਕਾਰੀ ਚੌਕੀਆਂ ਸਥਾਪਤ ਕੀਤੀਆਂ ਸਨ। ਇਸੇ ਲੜੀ ਤਹਿਤ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਮਨੋਹਰ ਲਾਲ ਵਾਸੀ ਬੰਗਾਣਾ, ਊਨਾ (ਹਿਮਾਚਲ ਪ੍ਰਦੇਸ਼) ਨੂੰ ਸ਼ਰਾਬ ਦੇ ਭਰੇ ਕੈਂਟਰ ਸਮੇਤ ਕਾਬੂ ਕੀਤਾ ਗਿਆ। ਉਸ ਦੇ ਖ਼ਿਲਾਫ਼ ਪੁਲਸ ਸਟੇਸ਼ਨ ਖੰਨਾ ਸਿਟੀ -2 ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸ਼ਰਾਬ ਮੰਡੀ ਗੋਬਿੰਦਗੜ੍ਹ ਦੇ ਸ਼ਰਾਬ ਠੇਕੇਦਾਰ ਅਸ਼ਵਨੀ ਕੁਮਾਰ ਦੀ ਹੈ। ਅਸ਼ਵਨੀ ਆਪਣੇ ਪਿਛਲੇ ਸਾਲ ਦਾ ਬਚਿਆ ਕੋਟਾ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਇੱਧਰ-ਉੱਧਰ ਕਰ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...

ਡੀ.ਐੱਸ.ਪੀ. ਨੇ ਨਾਕਾਬੰਦੀ ਕਰ ਕੇ ਸ਼ਰਾਬ ਦੀ ਖੇਪ ਬਰਾਮਦ ਕੀਤੀ। ਟੀਮ ਨੂੰ ਗ੍ਰੀਨ ਵੋਡਕਾ ਦੀਆਂ 404 ਪੇਟੀਆਂ, ਫਸਟ ਚੁਆਇਸ ਕਲੱਬ ਦੀਆਂ 608 ਪੇਟੀਆਂ, ਪੰਜਾਬ ਜੁਗਨੀ ਦੀਆਂ 104 ਪੇਟੀਆਂ, ਜੁਗਨੀ ਐੱਪਲ ਵੋਡਕਾ ਦੀਆਂ 110 ਪੇਟੀਆਂ, ਸ਼ਰਾਬ ਦੀਆਂ 300 ਖੁੱਲ੍ਹੀਆਂ ਬੋਤਲਾਂ, ਬਡਵਾਈਜ਼ਰ ਬੀਅਰ ਦੀਆਂ 30 ਪੇਟੀਆਂ ਕੁੱਲ੍ਹ 1262 ਪੇਟੀਆਂ ਤੇ 300 ਖੁੱਲ੍ਹੀਆਂ ਬੋਤਲਾਂ ਸ਼ਰਾਬ ਦੇ ਨਾਲ ਬੀਅਰ ਦੀਆਂ 30 ਪੇਟੀਆਂ ਬਰਾਮਦ ਹੋਈਆਂ। ਜ਼ਬਤ ਕੀਤੀ ਗਈ ਸ਼ਰਾਬ 'ਤੇ ਟਰੈਕ ਐਂਡ ਟ੍ਰੈਸ ਬਾਰਕੋਡ ਅਤੇ ਹੋਲੋਗ੍ਰਾਮ ਲੱਗੇ ਹੋਏ ਹਨ, ਜੋ ਇਹ ਦਰਸਾਉਂਦਾ ਹੈ ਕਿ ਇਹ ਸ਼ਰਾਬ ਸਿਰਫ਼ ਪੰਜਾਬ ਵਿਚ ਵੇਚਣ ਲਈ ਸੀ। ਇਹ ਨਾਜਾਇਜ਼ ਸ਼ਰਾਬ ਕਿੰਨਾਂ ਲੋਕਾਂ ਨੂੰ ਸਪਲਾਈ ਹੋਣੀ ਸੀ, ਇਸ ਸਬੰਧੀ ਜਾਂਚ ਜਾਰੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News