ਪੰਜਾਬ ''ਚ ਫਸੇ 31 ਵਿਦਿਆਰਥੀ ਨੂੰ ਭੇਜਿਆ ਕੇਰਲਾ
Monday, May 18, 2020 - 01:35 PM (IST)
ਬਠਿੰਡਾ (ਵਰਮਾ) : ਪੰਜਾਬ ਦੇ ਬਠਿੰਡਾ, ਮੋਗਾ, ਅੰਮ੍ਰਿਤਸਰ 'ਚ ਬਹੁ-ਤਕਨੀਕੀ ਦੀ ਪੜ੍ਹਾਈ ਕਰ ਰਹੇ ਕੇਰਲਾ ਦੇ 31 ਵਿਦਿਆਰਥੀਆਂ ਨੂੰ ਲੈ ਕੇ ਵਿਸ਼ੇਸ਼ ਬੱਸ ਕੇਰਲਾ ਦੇ ਕੋਝੀਕੋਡ ਲਈ ਰਵਾਨਾ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਵਿੰਦਰ ਸਿੰਘ ਟਿੰਕੂ ਗਰੋਵਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਸ਼ਿਸ਼ ਨਾਲ ਵਿਸ਼ੇਸ਼ ਬੱਸ ਇਨ੍ਹਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਗਈ ਅਤੇ ਉਹ ਤਿੰਨ ਦਿਨ 'ਚ ਆਪਣੇ ਘਰ ਪਹੁੰਚ ਜਾਣਗੇ।
ਪਿਛਲੇ ਦੋ ਮਹੀਨੇ ਤੋਂ ਇਹ ਵਿਦਿਆਰਥੀ ਆਪਣੇ ਪਿੰਡ ਜਾਣ ਲਈ ਸੁਰੱਖਿਅਤ ਮਾਰਗ ਦੀ ਤਲਾਸ਼ 'ਚ ਸਨ ਅਤੇ ਉਨ੍ਹਾਂ ਨੇ ਕਾਂਗਰਸ ਦੇ ਆਗੂਆਂ ਨਾਲ ਸੰਪਰਕ ਕੀਤਾ ਅਤੇ ਸਿੱਖਿਆ ਮੰਤਰੀ ਨੇ ਇਨ੍ਹਾਂ ਲਈ ਵਿਸ਼ੇਸ਼ ਬੱਸ ਮੁਹੱਈਆ ਕਰਵਾਈ। ਉਨ੍ਹਾਂ ਦੱਸਿਆ ਕਿ ਕਿਉਂਕਿ ਬੱਸ 'ਚ 54 ਸੀਟਾਂ ਹਨ ਪਰ ਸੋਸ਼ਲ ਡਿਸਟੈਂਸ ਨੂੰ ਦੇਖਦੇ ਹੋਏ 24 ਵਿਦਿਆਰਥੀ ਅਤੇ 7 ਵਿਦਿਆਰਥਣਾਂ ਹੀ ਭੇਜੀਆ ਗਈਆਂ ਹਨ ਜਿੰਨ੍ਹਾਂ ਨੂੰ ਜ਼ਰੂਰਤ ਅਨੁਸਾਰ ਰਸਤੇ ਦਾ ਭੋਜਨ, ਪਾਣੀ ਅਤੇ ਖਾਣ-ਪੀਣ ਦਾ ਸਾਮਾਨ ਵੀ ਦਿੱਤਾ ਗਿਆ।