ਪੰਜਾਬ ਦੇ ਇਨ੍ਹਾਂ 2 ਸ਼ਹਿਰਾਂ ਨੇ ਕਰਾਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਦੇਣਗੇ ਪੁਰਸਕਾਰ
Thursday, Aug 24, 2017 - 10:36 AM (IST)

ਚੰਡੀਗੜ੍ਹ : ਪੰਜਾਬ 'ਚ ਸ਼ੁਰੂ ਕੀਤੀ ਗਈ ਮਿਸ਼ਨ 'ਸਵੱਛ ਅਤੇ ਸਿਹਤਮੰਦ' ਮੁਹਿੰਮ 'ਚ ਪੰਜਾਬ ਦਾ ਫਤਿਹਗੜ੍ਹ ਸਾਹਿਬ ਜ਼ਿਲਾ ਪਹਿਲ ਅਤੇ ਬਰਨਾਲਾ ਜ਼ਿਲਾ ਨੌਵੇਂ ਨੰਬਰ 'ਤੇ ਆਇਆ ਹੈ। ਇਸ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ। ਸੂਬੇ ਦੇ ਜਲ ਸਪਲਾਈ ਅਤੇ ਸਫਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੇਸ਼ ਨੂੰ 2019 ਤੱਕ ਪੂਰੀ ਤਰ੍ਹਾਂ 'ਸਵੱਛ ਅਤੇ ਸਿਹਤਮੰਦ' ਬਣਉਣ ਲਈ ਸਾਰੇ ਸੂਬਿਆਂ 'ਚ ਚਲਾਈ ਜਾ ਰਹੀ 'ਮਿਸ਼ਨ ਸਵੱਛ ਅਤੇ ਸਿਹਤਮੰਦ' ਮੁਹਿੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਆਧਾਰ 'ਤੇ ਮੰਗਲਵਾਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਅੱਗੇ ਆਉਣ ਵਾਲੇ ਜ਼ਿਲਿਆਂ ਨੂੰ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁਰਸਕਾਰ ਦੇਣਗੇ। ਬੁਲਾਰੇ ਦੇ ਮੁਤਾਬਕ ਫਤਿਹਗੜ੍ਹ ਅਤੇ ਬਰਨਾਲਾ ਜ਼ਿਲੇ ਇਨ੍ਹਾਂ ਮੁਕਾਬਲਿਆਂ 'ਚ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਨ ਅਤੇ ਵਿਭਾਗ ਦੀ ਕੋਸਿਸ਼ ਹੈ ਕਿ ਇਨ੍ਹਾਂ ਜ਼ਿਲਿਆਂ ਦਾ ਸਥਾਨ ਬਰਕਰਾਰ ਰੱਖਣ ਦੇ ਨਾਲ-ਨਾਲ ਹੋਰ ਜ਼ਿਲਿਆਂ ਨੂੰ ਵੀ ਮੁਕਾਬਲਿਆਂ 'ਚ ਅੱਗੇ ਲਿਆਂਦਾ ਜਾਵੇ।