ਰਾਖਵੇਕਰਨ ਦੀਆਂ ਨੀਤੀਆਂ ਤੇ ਸਰਕਾਰ ਦੀ ਬੇਰੁਖੀ ਖਿਲਾਫ ਅਧਿਆਪਕਾਂ ਵੱਲੋਂ ਸੰਘਰਸ਼ ਦਾ ਐਲਾਨ
Sunday, Dec 03, 2017 - 04:45 PM (IST)
ਬੁਢਲਾਡਾ (ਬਾਂਸਲ) - ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਰੱਕੀਆਂ ’ਚ ਰਾਖਵੇਕਰਨ ਦੀ ਨੀਤੀ ਅੱਖੋਂ ਪਰੋਖੇ ਕਰਨ ਦੇ ਲਈ ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਆਰੰਭਣ ਦੀ ਰੂਪ ਰੇਖਾ ਤਿਆਰ ਕਰਨ ਦਾ ਐਲਾਨ ਕੀਤਾ ਹੈ| ਇਸ ਸੰਬੰਧੀ ਅੱਜ ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਵਰਨ ਸਿੰਘ ਕਲੀਆਣ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਧੱਕਾ ਹੁਣ ਬਰਦਾਸ਼ਤ ਤੋਂ ਬਾਹਰ ਹੈ ਅਤੇ ਜੱਥੇਬੰਦੀ ਮਜ਼ਬੂਰਨ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ| ਇਸ ਮੌਕੇ ਸੂਬਾ ਸਕੱਤਰ ਜਰਨਲ ਬਚਿੱਤਰ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਖਵੇਕਰਨ ਵਿਰੋਧੀ ਗਰੁੱਪ ਨੂੰ ਮੂੰਹ ਤੋੜ ਜਵਾਬ ਦੇਣ ਲਈ ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਜੱਥੇਬੰਦੀ ਸੰਘਰਸ਼ ਦੇ ਰਸਤੇ ’ਤੇ ਚੱਲੇਗੀ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਉਨ੍ਹਾਂ ਕਿਹਾ ਕਿ ਇਸ ਸੰਬੰਧੀ 9 ਦਸੰਬਰ ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਸੱਦੀ ਗਈ ਹੈ| ਇਸ ਮੀਟਿੰਗ ’ਚ ਜੱਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਸਫਰੀ, ਧੰਨਾ ਸਿੰਘ ਅੰਮ੍ਰਿਤਸਰ, ਸੁਨੀਲ ਕੁਮਾਰ ਜਲੰਧਰ, ਗੁਰਜੰਟ ਸਿੰਘ ਬੋਹਾ, ਜੁਗਰਾਜ ਸਿੰਘ ਮਾਨਸਾ, ਸੁਰਜੀਤ ਸਿੰਘ ਸੈਪਲਾ, ਹਰਜੀਤ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ, ਰਮ੍ਹੇ ਕੁਮਾਰ ਜਲੰਧਰ, ਬਲਜੀਤ ਸਿੰਘ ਸਲਾਨਾ ਆਦਿ ਸ਼ਾਮਲ ਸਨ|
