ਆਟਾ-ਦਾਲ ਸਕੀਮ ਤਹਿਤ 150 ਤੋਂ ਵੱਧ ਸਮਾਰਟ ਕਾਰਡ ਬਣਾਉਣ ਲਈ ਫਾਰਮ ਭਰੇ

07/28/2017 12:31:44 PM

ਕਪੂਰਥਲਾ - ਪੰਜਾਬ ਸਰਕਾਰ ਵਲੋਂ ਨਿਰਧਾਰਿਤ ਸ਼ਰਤਾਂ 'ਤੇ ਆਟਾ-ਦਾਲ ਸਕੀਮ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਦੇ ਨਵੇਂ ਬਣਾਏ ਜਾ ਰਹੇ ਸਮਾਰਟ ਕਾਰਡਾਂ ਲਈ ਚਲ ਰਹੀ ਫਾਰਮ ਭਰੋ ਮੁਹਿੰਮ ਤਹਿਤ ਵੀਰਵਾਰ ਕਪੂਰਥਲਾ ਹਲਕੇ ਦੇ ਪਿੰਡ ਆਰੀਆਂਵਾਲ ਵਿਖੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਗੋਪੀ ਆਰੀਆਂਵਾਲ ਦੀ ਅਗਵਾਈ ਤੇ ਸਰਪੰਚ ਬੀਬੀ ਸਰਬਜੀਤ ਕੌਰ ਦੀ ਦੇਖ-ਰੇਖ ਹੇਠ 150 ਤੋਂ ਵੱਧ ਸਮਾਰਟ ਕਾਰਡ ਬਣਾਉਣ ਲਈ ਫਾਰਮ ਭਰੇ ਗਏ। ਪੰਚ ਬੀਬੀ ਰਾਣੀ, ਜਸਪਾਲ ਸਿੰਘ, ਰਣਜੀਤ ਸਿੰਘ, ਸਰਦੂਲ ਸਿੰਘ, ਆਂਗਣਵਾੜੀ ਵਰਕਰ ਜ਼ੀਨਤ, ਲਾਜੋ ਲਾਭ ਚੰਦ, ਜਸਪਾਲ ਰਾਣੀ, ਗੁਰਬਚਨ ਸਿੰਘ, ਤਰਸੇਮ ਸਿੰਘ, ਜਸਵਿੰਦਰ ਕੌਰ, ਰੇਸ਼ਮ ਸਿੰਘ, ਮਨਜੀਤ ਸਿੰਘ, ਕੁਲਵੰਤ ਕੌਰ ਤੇ ਸੰਤੋਖ ਆਦਿ ਦੀ ਹਾਜ਼ਰੀ ਦੌਰਾਨ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਗੋਪੀ ਆਰੀਆਂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ ਲਈ ਸਮਾਰਟ ਕਾਰਡ ਬਣਾਉਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਹੈ, 'ਚ ਕਿਸੇ ਤਰ੍ਹਾਂ ਦੀ ਕੋਈ ਹੇਰਾ-ਫੇਰੀ ਜਾਂ ਧੱਕੇਸ਼ਾਹੀ ਨਹੀਂ ਹੈ, ਸਗੋਂ ਜੋ ਵਿਅਕਤੀ ਨਿਰਧਾਰਿਤ ਸ਼ਰਤਾਂ ਪੂਰੀਆਂ ਕਰੇਗਾ, ਭਾਵਂੇ ਉਹ ਕਿਸੇ ਵੀ ਜਾਤੀ ਦਾ ਹੋਵੇ। ਕੈਪਟਨ ਸਰਕਾਰ ਦੀ ਆਟਾ-ਦਾਲ ਸਕੀਮ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਮਾਰਟ ਕਾਰਡ ਬਣਾਉਣ ਲਈ ਇਹ ਪਹਿਲਾ ਦੌਰ ਸੀ ਤੇ ਜੋ ਸ਼ਰਤਾਂ ਪੂਰੀਆਂ ਕਰਦੇ ਲੋਕ ਰਹਿ ਜਾਣਗੇ ਨੂੰ ਅਗਲੇ ਕੈਂਪ 'ਚ ਉਕਤ ਮੁਹਿੰਮ 'ਚ ਸ਼ਾਮਲ ਕੀਤਾ ਜਾਵੇਗਾ।  


Related News