2 ਕੋਰੋਨਾ ਮਰੀਜ਼ਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 340, ਨਵੇਂ ਪਾਜ਼ੇਟਿਵ ਮਰੀਜ਼ 20

Sunday, Jun 06, 2021 - 06:22 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਵਿਖੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। 2 ਦੀ ਕੋਰੋਨਾ ਨਾਲ ਮੌਤ ਹੋ ਗਈ, ਜਿਸਦੇ ਚਲਦੇ ਮ੍ਰਿਤਕਾਂ ਦਾ ਅੰਕੜਾ ਵੱਧ ਕੇ 340 ਹੋ ਗਿਆ। ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਮੁਕੰਦਪੁਰ ਦੀ 57 ਸਾਲ ਦੀ ਬੀਬੀ ਅਤੇ ਨਵਾਂਸ਼ਹਿਰ ਅਰਬਨ ਦੇ 62 ਸਾਲਾਂ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਡਾ.ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ 2, ਸੁੱਜੋਂ ਵਿਖੇ 8, ਮੁਜ਼ੱਫਰਪੁਰ ਵਿਖੇ 4 ਅਤੇ ਬਲਾਚੌਰ ਅਤੇ ਸੜੋਆ ਵਿਖੇ 3-3 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ, ਜਿਸਦੇ ਚਲਦੇ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 11,178 ਹੋ ਗਈ ਹੈ। ਹਾਲਾਂਕਿ 94.64 ਫੀਸਦੀ ਦੀ ਦਰ ਨਾਲ 10,579 ਮਰੀਜ਼ ਰਿਕਵਰ ਵੀ ਹੋ ਚੁੱਕੇ ਹਨ।

ਜ਼ਿਲ੍ਹੇ ’ਚ 3.04 ਫ਼ੀਸਦੀ ਦੀ ਦਰ ਨਾਲ 340 ਵਿਅਕਤੀਆਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਡਾ.ਕਪੂਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤਕ 2,28,933 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਹਨ, ਜਿਨ੍ਹਾਂ ’ਚੋਂ 11,178 ਮਰੀਜ਼ ਪਾਜ਼ੇਟਿਵ ਪਾਏ ਗਏ ਹਨ, 10,579 ਰਿਕਵਰ ਹੋਏ, ਮ੍ਰਿਤਕਾਂ ਦੀ ਗਿਣਤੀ 340 ਹੋ ਗਈ ਹੈ। ਉਨ੍ਹਾਂ ਦੱਸਿਆ ਕਿ 218 ਮਰੀਜ਼ ਹੋਮ ਆਈਸੋਲੇਟ ਹਨ, ਜਦਕਿ 38 ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 252 (ਹੋਰ ਜ਼ਿਲ੍ਹਿਆਂ ਦੇ 4 ਸਮੇਤ ਕੁੱਲ 256) ਹੈ, ਜਦਕਿ 994 ਦੇ ਨਤੀਜੇ ਅਵੇਟਿਡ ਹਨ।


Gurminder Singh

Content Editor

Related News