ਪੰਜਾਬ: ਪਿਆਕੜਾਂ ਲਈ ਵੱਡੀ ਖੁਸ਼ਖਬਰੀ, ਟੁੱਟੇ ਸ਼ਰਾਬ ਦੇ ਰੇਟ
Sunday, Mar 29, 2026 - 12:04 PM (IST)
ਗੁਰਦਾਸਪੁਰ(ਹਰਮਨ)- ਇਕ ਪਾਸੇ ਪੱਛਮੀ ਏਸ਼ੀਆ ਵਿਚ ਬਣੇ ਜੰਗੀ ਹਾਲਾਤ ਕਾਰਨ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਹੁਣ ਸ਼ਰਾਬ ਦੇ ਠੇਕਿਆਂ ਦੇ ਬਾਹਰ ਵੀ ਅਚਾਨਕ ਭੀੜ ਵਧ ਗਈ ਹੈ। ਪੰਜਾਬ ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ 2025-26 ਦੇ ਤਹਿਤ ਪੁਰਾਣੇ ਠੇਕੇਦਾਰਾਂ ਨੂੰ ਹੀ ਲਗਭਗ 6.30 ਫੀਸਦੀ ਵਾਧੇ ਨਾਲ ਮੁੜ ਠੇਕੇ ਅਲਾਟ ਕੀਤੇ ਜਾਣ ਤੋਂ ਬਾਅਦ ਕਈ ਠੇਕੇਦਾਰਾਂ ਵੱਲੋਂ ਤਿੰਨ ਦਿਨਾਂ ਲਈ ਸ਼ਰਾਬ ਦੇ ਰੇਟ ਘਟਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੋਂ ਬਦਲਿਆ ਮੌਸਮ ਦਾ ਮਿਜਾਜ਼, ਆਉਣ ਵਾਲੇ ਦਿਨਾਂ ਦੀ ਜਾਣੋ ਤਾਜ਼ਾ ਅਪਡੇਟ
ਇਸ ਫੈਸਲੇ ਤੋਂ ਬਾਅਦ ਜਿਵੇਂ ਹੀ ਘੱਟ ਰੇਟਾਂ ਦੀ ਸੂਚੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਵੱਖ-ਵੱਖ ਥਾਵਾਂ ’ਤੇ ਪਿਆਕੜਾਂ ਵੱਲੋਂ ਵੱਡੀ ਮਾਤਰਾ ਵਿਚ ਸ਼ਰਾਬ ਦਾ ਸਟਾਕ ਇਕੱਠਾ ਕਰਨ ਲਈ ਦੌੜ ਸ਼ੁਰੂ ਹੋ ਗਈ। ਕਈ ਠੇਕਿਆਂ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ, ਜਿੱਥੇ ਲੋਕ ਆਪਣੀ ਲੋੜ ਤੋਂ ਵੱਧ ਮਾਤਰਾ ਵਿਚ ਸ਼ਰਾਬ ਖਰੀਦਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਇਸ ਸਾਲ ਪੰਜਾਬ ਸਰਕਾਰ ਵੱਲੋਂ ਨਵੇਂ ਸਿਰੇ ਤੋਂ ਟੈਂਡਰ ਜਾਰੀ ਕਰਨ ਦੀ ਬਜਾਏ ਜ਼ਿਆਦਾਤਰ ਪੁਰਾਣੇ ਠੇਕੇਦਾਰਾਂ ਨੂੰ ਹੀ ਸਰਕਲਾਂ ਦਾ ਕਬਜ਼ਾ ਬਰਕਰਾਰ ਰੱਖਣ ਦੀ ਆਗਿਆ ਦਿੱਤੀ ਗਈ ਹੈ। ਫੀਸ ਵਿਚ ਵਾਧੇ ਦੇ ਬਾਵਜੂਦ ਠੇਕੇਦਾਰਾਂ ਵੱਲੋਂ 29, 30 ਅਤੇ 31 ਮਾਰਚ ਤੱਕ ਗਾਹਕਾਂ ਨੂੰ ਖਿੱਚਣ ਲਈ ਰੇਟਾਂ ਵਿਚ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਬਾਜ਼ਾਰ ਵਿਚ ਸ਼ਰਾਬ ਦੀ ਕੀਮਤਾਂ ਵਿਚ ਅਚਾਨਕ ਗਿਰਾਵਟ ਆ ਗਈ ਹੈ।
ਇਹ ਵੀ ਪੜ੍ਹੋ- ਬਾਡੀ ਬਿਲਡਰ ਘੁੰਮਣ ਦੇ ਮੌਤ ਮਾਮਲੇ 'ਚ ਸਰਕਾਰ ਵੱਲੋਂ ਨਵੀਂ ਕਮੇਟੀ ਦਾ ਗਠਨ, 15 ਦਿਨਾਂ 'ਚ ਰਿਪੋਰਟ ਸੌਂਪਣ ਦੇ ਹੁਕਮ
ਜੇਕਰ ਗੁਰਦਾਸਪੁਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਪੁਰਾਣੇ ਠੇਕੇਦਾਰਾਂ ਦਾ ਦਬਦਬਾ ਕਾਇਮ ਰਹੇਗਾ। ਗੁਰਦਾਸਪੁਰ ਟਾਊਨ ਇਲਾਕੇ ਵਿਚ ਜੰਗ ਬਹਾਦਰ, ਦਵਿੰਦਰ ਸਿੰਘ ਬੱਗੀ, ਚਰਨਜੀਤ ਸਿੰਘ ਅਤੇ ਸੱਜਣ ਸਿੰਘ ਵਰਗੇ ਠੇਕੇਦਾਰਾਂ ਦਾ ਕਬਜ਼ਾ ਬਰਕਰਾਰ ਰਹਿਣ ਦੀ ਸੰਭਾਵਨਾ ਹੈ, ਜਦਕਿ ਧਾਰੀਵਾਲ ਇਲਾਕੇ ਦੇ ਠੇਕੇ ਵੀ ਉਨ੍ਹਾਂ ਦੇ ਹੱਥ ਆਏ ਹਨ। ਇਸੇ ਤਰ੍ਹਾਂ ਪਠਾਨਕੋਟ ਨਾਲ ਲੱਗਦੇ ਇਲਾਕਿਆਂ ਵਿਚ ਵੀ ਸੂਰਜ ਰੰਧਾਵਾ, ਰਿਸ਼ੂ ਪ੍ਰਧਾਨ, ਦਵਿੰਦਰ ਬੱਗੀ ਸਮੇਤ ਪੁਰਾਣੇ ਗਰੁੱਪਾਂ ਦੀ ਪਕੜ ਜਾਰੀ ਰਹਿਣ ਦੀ ਚਰਚਾ ਹੈ।
ਇਹ ਵੀ ਪੜ੍ਹੋ- ਪੰਜਾਬ: Lockdown ਦੀਆਂ ਖਬਰਾਂ ਵਿਚਾਲੇ ਮਚੀ ਹਾਹਾਕਾਰ; ਪੰਪਾਂ ’ਤੇ ਲੱਗੀਆਂ ਕਤਾਰਾਂ, 3800 ਰੁਪਏ ਤੱਕ ਪੁੱਜਾ ਸਿਲੰਡਰ
ਠੇਕੇਦਾਰਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਸਮੱਗਲਿੰਗ ਕਰਨ ਵਾਲੇ ਲੋਕ ਨਾ ਸਿਰਫ ਸਰਕਾਰ ਦੇ ਮਾਲੀਏ ਦੇ ਨੁਕਸਾਨ ਦਾ ਕਾਰਨ ਬਣਦੇ ਹਨ, ਸਗੋਂ ਕਾਨੂੰਨੀ ਠੇਕੇਦਾਰਾਂ ਦੇ ਕਾਰੋਬਾਰ ’ਤੇ ਵੀ ਅਸਰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੋ ਗੈਰ-ਕਾਨੂੰਨੀ ਧੰਦੇ ’ਤੇ ਰੋਕ ਲੱਗ ਸਕੇ।ਇਸ ਤਰ੍ਹਾਂ ਇਕ ਪਾਸੇ ਜਿੱਥੇ ਜੰਗੀ ਅਫਵਾਹਾਂ ਕਾਰਨ ਈਂਧਣ ਦੀ ਖਰੀਦ ’ਚ ਤੇਜ਼ੀ ਆਈ ਹੋਈ ਹੈ, ਉੱਥੇ ਹੀ ਸ਼ਰਾਬ ਦੇ ਘਟੇ ਰੇਟਾਂ ਨੇ ਵੀ ਬਾਜ਼ਾਰ ਵਿਚ ਅਚਾਨਕ ਗਤੀਸ਼ੀਲਤਾ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਈ ਪੈਟਰੋਲ ਪੰਪ ਹੋਣ ਲੱਗੇ ਡਰਾਈ, ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
