ਪੰਜਾਬ : 20 ਹਜ਼ਾਰ ਵਾਹਨ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਟੇਬਲ ''ਤੇ ਰਜਿਸਟਰੇਸ਼ਨ ਦੀ ਉਡੀਕ ''ਚ
Wednesday, Apr 29, 2020 - 08:47 PM (IST)
ਜਗਰਾਓਂ,(ਭੰਡਾਰੀ)-ਪੰਜਾਬ 'ਚ 20 ਹਜ਼ਾਰ ਵਾਹਨ ਜਿਨ੍ਹਾਂ ਵਿਚ ਜਿਆਦਾਤਰ ਦੋ-ਪਹੀਆ ਵਾਹਨ ਹਨ। ਰਜਿਸਟ੍ਰੇਸ਼ਨ ਦੀ ਉਡੀਕ 'ਚ ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਟੇਬਲ 'ਤੇ ਮਨਜ਼ੂਰੀ ਦੀ ਉਡੀਕ ਕਰ ਰਹੀਆਂ ਹਨ, ਇਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਅੱਜ ਅਖੀਰਲਾ ਦਿਨ ਹੈ। ਇਨ੍ਹਾਂ ਗੱਡੀਆਂ ਦਾ ਰਜਿਸਟ੍ਰੇਸ਼ਨ ਟੈਕਸ ਜੀ. ਐੱਸ. ਟੀ. ਅਤੇ ਇੰਸ਼ੋਰੈਂਸ ਦੇ ਪੈਸੇ ਡੀਲਰ ਭਰ ਚੁੱਕੇ ਹਨ, ਜੇਕਰ ਸਟੇਟ ਟਰਾਂਸਪੋਰਟ ਕਮਿਸ਼ਨਰ ਵਲੋਂ ਇਹ ਗੱਡੀਆਂ ਅੱਜ ਮਨਜ਼ੂਰ ਨਹੀਂ ਕੀਤੀਆਂ ਜਾਂਦੀਆਂ ਤਾਂ ਸਾਢੇ ਅੱਠ ਕਰੋੜ ਰੁਪਏ ਰਜਿਸਟ੍ਰੇਸ਼ਨ ਫੀਸ 24 ਕਰੋੜ ਰੁਪਿਆ ਜੀ. ਐੱਸ. ਟੀ. ਅਤੇ 10 ਕਰੋੜ ਰੁਪਏ ਇੰਸ਼ੋਰੈਂਸ ਸਰਕਾਰ ਨੂੰ ਵਾਪਸ ਕਰਨਾ ਪਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਰਿਸ਼ੀ ਦਾਦਾ ਚੇਅਰਮੈਨ ਫਾਡਾ ਪੰਜਾਬ ਵਲੋਂ ਮਾਣਯੋਗ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਪਿਛਲੇ ਡੇਢ ਮਹੀਨੇ ਤੋਂ ਕਰਫਿਊ ਚੱਲ ਰਿਹਾ ਹੈ, ਅਜਿਹੇ ਹਾਲਾਤਾਂ ਵਿਚ ਸਰਕਾਰ ਲਈ ਇੰਨਾ ਪੈਸਾ ਵਾਪਸ ਕਰਨਾ ਬਹੁਤ ਮੁਸ਼ਕਿਲ ਹੋਵੇਗਾ, ਜੇਕਰ ਇਨ੍ਹਾਂ ਗੱਡੀਆਂ ਦੀ ਜਿਨ੍ਹਾਂ 'ਚ ਜਿਆਦਾਤਰ ਦੋ-ਪਹੀਆ ਵਾਹਨ ਹਨ, ਰਜਿਸਟਰੇਸ਼ਨ ਨਹੀਂ ਬਣਦੀ ਤਾਂ ਪੰਜਾਬ ਦੇ ਡੀਲਰ ਦੇ ਅੰਦਾਜ਼ਾ ਇਕ ਅਰਬ ਪੱਚੀ ਕਰੋੜ ਰੁਪਏ ਮਿੱਟੀ ਹੋ ਜਾਣਗੇ। ਪੰਜਾਬ ਦੇ ਜਿਆਦਾਤਰ ਡੀਲਰ ਬੰਦ ਹੋ ਜਾਣਗੇ ।
ਪੰਜਾਬ ਵਿਚ 200 ਡੀਲਰ ਅਤੇ 18000 ਵਰਕਰ ਸੜਕਾਂ 'ਤੇ ਆ ਜਾਣਗੇ । ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਪੰਜਾਬ ਦੀ ਆਟੋ ਮੋਬਾਈਲ ਇੰਡਸਟਰੀ ਨੂੰ ਬਚਾਇਆ ਜਾਵੇ। ਜ਼ਿਕਰਯੋਗ ਹੈ ਕਿ ਇਨ੍ਹਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੀ ਹੋ ਰਹੀ ਹੈ।