ਸਰਹੱਦ ਪਾਰ: ਪਹਿਲੀ ਪਤਨੀ ਦੀ ਮਨਜ਼ੂਰੀ ਬਿਨਾਂ ਦੂਜਾ ਨਿਕਾਹ ਕਰਨ ’ਤੇ ਮਿਲੀ ਸਖ਼ਤ ਸਜ਼ਾ ਤੇ 5 ਲੱਖ ਜੁਰਮਾਨਾ

Wednesday, Jun 21, 2023 - 06:13 PM (IST)

ਸਰਹੱਦ ਪਾਰ: ਪਹਿਲੀ ਪਤਨੀ ਦੀ ਮਨਜ਼ੂਰੀ ਬਿਨਾਂ ਦੂਜਾ ਨਿਕਾਹ ਕਰਨ ’ਤੇ ਮਿਲੀ ਸਖ਼ਤ ਸਜ਼ਾ ਤੇ 5 ਲੱਖ ਜੁਰਮਾਨਾ

ਪਾਕਿਸਤਾਨ/ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਬਹਾਵਲਪੁਰ ’ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਇਕ ਵਿਅਕਤੀ ਵੱਲੋਂ ਪਹਿਲੀ ਪਤਨੀ ਦੀ ਮਨਜ਼ੂਰੀ ਤੋਂ ਬਿਨਾਂ ਦੂਜਾ ਨਿਕਾਹ ਕਰਵਾਉਣ ਦੇ ਕੇਸ ਦੀ ਸੁਣਵਾਈ ਤੋਂ ਬਾਅਦ ਦੋਸ਼ੀ ਪਤੀ ਨੂੰ 6 ਮਹੀਨਿਆਂ ਕੈਦ ਦੀ ਸਜ਼ਾ ਅਤੇ 5 ਲੱਖ ਰੁਪਏ ਪਹਿਲੀ ਪਤਨੀ ਨੂੰ ਅਦਾ ਕਰਨ ਦਾ ਆਦੇਸ਼ ਸੁਣਾਇਆ। ਜੁਰਮਾਨਾ ਰਾਸ਼ੀ ਅਦਾ ਨਾ ਕਰਨ ’ਤੇ ਦੋਸ਼ੀ ਨੂੰ 2 ਸਾਲ ਦੀ ਸਜ਼ਾ ਵਾਧੂ ਕੱਟਣੀ ਹੋਵੇਗੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਬਹਾਵਲਪੁਰ ਜ਼ਿਲੇ ਦੇ ਇਕ ਪਿੰਡ ਦੀ ਇਕ ਔਰਤ ਨੁਸਰਤ ਬੀਬੀ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਦੇ ਪਤੀ ਉਮਰ ਅਬਦੁੱਲਾ ਨੇ ਉਸ ਦੀ ਮਰਜ਼ੀ ਤੋਂ ਬਿਨਾਂ 2 ਜਨਵਰੀ 2023 ਨੂੰ ਇਕ ਹੋਰ ਮਹਿਲਾ ਰੁਖਸਾਨਾ ਨਾਲ ਦੂਜਾ ਨਿਕਾਹ ਕਰ ਲਿਆ। ਇਸ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪੇਸ਼ ਸਬੂਤਾਂ ਦੇ ਆਧਾਰ ’ਤੇ ਜੱਜ ਨੇ ਪਤੀ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ 6 ਮਹੀਨਿਆਂ ਦੀ ਕੈਦ ਦੀ ਸ਼ਜਾ ਸੁਣਾਈ ਅਤੇ ਆਪਣੀ ਪਤਨੀ ਨੂੰ ਹਰਜ਼ਾਨੇ ਦੇ ਰੂਪ ’ਚ 5 ਲੱਖ ਰੁਪਏ ਦੇਣ ਦਾ ਆਦੇਸ਼ ਸੁਣਾਇਆ। ਹਰਜ਼ਾਨਾ ਰਾਸ਼ੀ ਅਦਾ ਨਾ ਕਰਨ ’ਤੇ ਦੋਸ਼ੀ ਨੂੰ 2 ਸਾਲ ਦੀ ਵਾਧੂ ਸਜ਼ਾ ਕੱਟਣੀ ਹੋਵੇਗੀ ਅਤੇ ਨਾਲ ਹੀ ਉਸ ਦੀ ਜਾਇਦਾਦ ਨੂੰ ਨੀਲਾਮ ਕਰਕੇ ਇਹ ਰਾਸ਼ੀ ਇਕੱਠੀ ਕਰਕੇ ਪਟੀਸ਼ਨਕਰਤਾ ਨੂੰ ਦੇਣ ਦਾ ਆਦੇਸ਼ ਸੁਣਾਇਆ।

ਇਹ ਵੀ ਪੜ੍ਹੋ: ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News