12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਦੇਣਗੇ ਪਨਬੱਸ ਤੇ PRTC ਵਰਕਰਜ਼

Thursday, Sep 23, 2021 - 02:11 AM (IST)

12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਦੇਣਗੇ ਪਨਬੱਸ ਤੇ PRTC ਵਰਕਰਜ਼

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)– ਪੰਜਾਬ ਰੋਡਵੇਜ਼ ਪਨਬੱਸ/ਪੀ ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਤਿੰਦਰ ਸਿੰਘ ਗਿੱਲ, ਸੈਕਟਰੀ ਸੁਖਜਿੰਦਰ ਸਿੰਘ ਸੀਪਾ , ਜਸਵਿੰਦਰ ਸਿੰਘ ਡੀਪੂ ਪ੍ਰਧਾਨ , ਹਰਕੇਸ਼ ਵਿੱਕੀ,ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਪੁਰਾਣੇ ਮੁੱਖ ਮੰਤਰੀ ਦੇ ਸਮੇਂ 14/9/2021 ਨੂੰ ਮੀਟਿੰਗ ਵਿੱਚ ਕੀਤੇ ਫੈਸਲੇ ਨਵੇਂ ਮੁੱਖ ਮੰਤਰੀ ਬਣਨ ਦਾ ਬਹਾਨਾ ਬਣਾ ਕੇ ਟਾਲਮਟੋਲ ਕੀਤਾ ਜਾ ਰਿਹਾ ਹੈ ਜਦੋਂ ਕਿ ਅਧਿਕਾਰੀ ਪਹਿਲਾਂ ਵਾਲੇ ਹਨ ਅਤੇ ਕੁੱਝ ਫੈਸਲੇ ਮਹਿਕਮੇ ਪੱਧਰ ਦੇ ਹਨ ਪੱਕਾ ਕਰਨ ਦੀ ਮੰਗ ਨੂੰ ਛੱਡ ਕੇ ਬਾਕੀ 14 ਸਤੰਬਰ ਦੀ ਮੀਟਿੰਗ ਵਿੱਚ ਕੀਤੇ ਫੈਸਲੇ ਜਿਵੇਂ 30% ਤਨਖਾਹ ਦਾ ਵਾਧਾ ਅਤੇ ਹਰ ਸਾਲ 5%ਵਾਧਾ,525 ਦੀ ਕਟੋਤੀ ਬੰਦ,ਫਾਰਗ ਕਰਮਚਾਰੀ ਨੂੰ ਤਰੁੰਤ ਬਹਾਲ ਕਰਨ ਵਰਗੇ ਫ਼ੈਸਲਿਆਂ ਤੇ ਸਹਿਮਤੀ ਹੋਈ ਸੀ ਤਰੁੰਤ ਲਾਗੂ ਕੀਤਾ ਜਾਵੇ ।

ਇਹ ਵੀ ਪੜ੍ਹੋ- ਕੈਪਟਨ ਦਾ ਸਿੱਧੂ 'ਤੇ ਹਮਲਾ, ਕਿਹਾ- ਡਰਾਮਾ ਮਾਸਟਰ ਨੂੰ ਨਹੀਂ ਬਣਨ ਦਿਆਂਗਾ CM

ਪੀ. ਆਰ. ਟੀ. ਸੀ. ਤੋਂ ਪਰਮਿੰਦਰ ਸਿੰਘ ਟਿੱਬਾ, ਚੇਅਰਮੈਨ ਲਖਵਿੰਦਰ ਸਿੰਘ ਬਿੱਟੂ, ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਵਲੋਂ ਪਿਛਲੇ ਦਿਨੀਂ ਹੋਈ ਮੀਟਿੰਗ ਵਿੱਚ 8 ਦਿਨ ਦਾ ਸਮਾਂ ਮੰਗਿਆ ਗਿਆ ਸੀ ਯੂਨੀਅਨ ਵਲੋਂ ਹੜਤਾਲ ਨੂੰ 28 ਤੱਕ ਪੋਸਟਪੌਨ ਕੀਤਾ ਗਿਆ ਸੀ ਹੁਣ ਨਵੇਂ ਮੁੱਖ ਮੰਤਰੀ ਪੰਜਾਬ ਵਲੋਂ ਸਮੇਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਲਈ ਆਪਣੀਆਂ ਮੰਗਾਂ ਮਨਵਾਉਣ ਅਤੇ ਮੰਨੀਆ ਮੰਗਾ ਲਾਗੂ ਕਰਾਉਣ ਸਬੰਧੀ ਅੱਜ ਠੋਸ ਫੈਸਲੇ ਲਏ ਜਿਸ ਵਿੱਚ ਮਿਤੀ 24 ਸਤੰਬਰ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਡ 2 ਘੰਟੇ ਬੰਦ ਕਰਨ, ਕਿਸਾਨੀ ਸੰਘਰਸ਼ ਵਿੱਚ ਹਮਾਇਤ ਕਰਨ ਲਈ 27 ਨੂੰ ਯੂਨੀਅਨ ਵਲੋਂ ਸਾਰੇ ਸ਼ਹਿਰਾਂ ਵਿੱਚ ਧਰਨਿਆਂ ਵਿੱਚ ਸ਼ਮੂਲੀਅਤ ਕਰਨ, 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜ਼ਿਲ੍ਹਾ ਪੱਧਰ ਤੇ ਮਨਾਉਣ ਤੋਂ ਬਾਅਦ ਵਰਕਰਾਂ ਨੂੰ ਲਾਮਬੰਦ ਕਰਨ ਲਈ 6 ਅਕਤੂਬਰ ਨੂੰ ਗੇਟ ਰੈਲੀਆ ਕਰਕੇ 11-12-13 ਅਕਤੂਬਰ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ ਅਤੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਤਿੱਖੇ ਸੰਘਰਸ਼ ਕਰਨ ਦੇ ਨਾਲ ਨਾਲ ਜੇਕਰ ਫੇਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ

ਇਹ ਵੀ ਪੜ੍ਹੋ- ਫੜ ਲਓ ਬਾਦਲ ਤੇ ਮਜੀਠੀਏ ਨੂੰ, ਕੌਣ ਰੋਕ ਰਿਹਾ, ਤੁਹਾਡੀ ਸਰਕਾਰ ਬਣ ਗਈ ਹੈ : ਕੈਪਟਨ (ਵੀਡੀਓ)

ਇਸ ਮੌਕੇ ਵਾਈਸ ਪ੍ਰਧਾਨ ਰਣਦੀਪ ਸਿੰਘ ਬਾਵਾ, ਕੈਸੀਅਰ ਰਣਜੀਤ ਸਿੰਘ ,ਸਹਾ ਸੈਕਟਰੀ ਰੁਪਿੰਦਰ ਸਿੰਘ , ਪ੍ਰੈੱਸ ਸਕੱਤਰ ਅਵਤਾਰ ਸਿੰਘ ਚੀਮਾ, ਸੁਰਜੀਤ ਸਿੰਘ ਅਡਵਾਂਸ ਬੁਕਿੰਗ ,ਗਗਨਦੀਪ ਸਿੰਘ ਭੁੱਲਰ , ਅਮਨਦੀਪ ਸਿੰਘ ਬੜੀ ,ਸਮੇਤ ਪੰਜਾਬ ਰੋਡਵੇਜ/ ਪਨਬੱਸ ਦੇ ਸਾਰੇ ਡਿਪੂ ਪ੍ਰਧਾਨ ਅਤੇ ਸੈਕਟਰੀ ਸ਼ਾਮਿਲ ਹੋਏ ।


author

Bharat Thapa

Content Editor

Related News