ਗ਼ਰੀਬਾਂ ਦੇ ਸੜੇ ਆਸ਼ਿਆਨੇ, ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

Thursday, Oct 08, 2026 - 01:18 PM (IST)

ਗ਼ਰੀਬਾਂ ਦੇ ਸੜੇ ਆਸ਼ਿਆਨੇ, ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਹੋਇਆ ਸੁਆਹ

ਮਾਹਿਲਪੁਰ/ਗੜ੍ਹਸ਼ੰਕਰ (ਜਸਵੀਰ/ਭਾਰਦਵਾਜ)–ਮਾਹਿਲਪੁਰ ਬਲਾਕ ਦੇ ਸਰਹਾਲਾ ਕਲਾਂ ਪਿੰਡ ਦੀ ਦਾਣਾ ਮੰਡੀ ਨੇੜੇ ਬੀਤੀ ਰਾਤ ਕਰੀਬ ਅੱਠ ਵਜੇ ਅੱਗ ਲੱਗਣ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ 6 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾਂ ਦੇ ਅੰਦਰ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਵੀ ਅੱਗ ਵਿਚ ਸੜ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੇ ਪੁੱਤਰ ਬੁੱਧ ਰਾਮ ਵਾਸੀ ਕੁਰਾਲ ਖੇੜਾ ਜ਼ਿਲ੍ਹਾ ਮੁਰਦਾਬਾਦ, ਉਤਰ ਪ੍ਰਦੇਸ਼ ਨੇ ਦੱਸਿਆ ਕਿ ਉਸ ਦੀ ਮਾਂ ਸਵਿਤ੍ਰੀ, ਭਰਾ ਸਤਵੀਰ ਸਿੰਘ, ਹੋਮਵੀਰ, ਬੰਟੀ, ਧਰਮਵੀਰ ਪੁੱਤਰ ਧਰਮਪਾਲ ਪਿਛਲੇ 20 ਸਾਲ ਤੋਂ ਰਹਿ ਰਹੇ ਹਨ ਅਤੇ ਉਪਰੋਕਤ ਸਾਰੇ ਟੱਬਰ ਸਮੇਤ ਯੂ. ਪੀ. ਗਏ ਹੋਏ ਸਨ ਅਤੇ ਉਹ ਹੀ ਰਾਤ ਨੂੰ ਇਥੇ ਸੌਂਦਾ ਹੈ।

ਇਹ ਵੀ ਪੜ੍ਹੋ: LPU ਮਾਮਲੇ 'ਚ ਨਵੀਂ ਅਪਡੇਟ! ਤਿੰਨ ਹੋਰ ਨੌਜਵਾਨ ਗ੍ਰਿਫ਼ਤਾਰ, ਯੂਨੀਵਰਸਿਟੀ ਦੇ ਨਿਕਲੇ ਵਿਦਿਆਰਥੀ

ਸੰਜੇ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਫੋਨ ’ਤੇ ਪਤਾ ਲੱਗਾ ਕਿ ਝੁੱਗੀਆਂ ਨੂੰ ਅੱਗ ਲੱਗ ਗਈ ਅਤੇ ਜਦੋਂ ਉਹ ਉਥੇ ਪੁੱਜਾ ਤਾਂ ਮੰਡੀ ਵਿਚ ਆਏ ਕਿਸਾਨਾਂ ਅਤੇ ਮਜਦੂਰਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ ਪਰ ਝੁੱਗੀਆਂ ਅੰਦਰ ਮੰਜੇ, ਬਿਸਤਰੇ, ਪੱਖੇ, ਸਾਈਕਲ, ਭਾਂਡੇ, ਦਾਣੇ ਅਤੇ ਹੋਰ ਖਾਣ-ਪੀਣ ਦਾ ਸਾਮਾਨ ਅਤੇ ਕਾਗਜ਼ ਪੱਤਰ ਸੜ ਗਏ ਸਨ। ਸੰਜੇ ਨੇ ਦੋਸ਼ ਲਾਇਆ ਕਿ ਪਿੰਡ ਦੇ ਨੌਜਵਾਨ ਜੋਕਿ ਨਸ਼ਾ ਕਰਦੇ ਹਨ ਅਕਸਰ ਇਨ੍ਹਾਂ ਝੁੱਗੀਆਂ ’ਚ ਨਸ਼ਾ ਕਰਦੇ ਸਨ ਇਹ ਅੱਗ ਉਨ੍ਹਾਂ ਕਾਰਨ ਲੱਗੀ ਹੈ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਚੱਬੇਵਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News