ਸ਼ਾਰਟਹੈਂਡ ਦੀਆਂ ਕਲਾਸਾਂ ਲਈ 22 ਤੋਂ ਭਰੇ ਜਾਣਗੇ ਫਾਰਮ
Wednesday, Jul 17, 2019 - 12:42 PM (IST)

ਮੋਹਾਲੀ (ਨਿਆਮੀਆਂ) : ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਈਆਂ ਜਾਂਦੀਆਂ ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ ਸੈਸ਼ਨ 2019-20 ਲਈ ਪੰਜਾਬੀ ਸ਼ਾਰਟਹੈਂਡ ਕਲਾਸ (ਮੁੱਢਲੀ ਸਿਖਲਾਈ) ਅਤੇ ਤੇਜ਼ ਗਤੀ ਕਲਾਸ ਲਈ ਫਾਰਮ 22 ਜੁਲਾਈ ਤੋਂ 14 ਅਗਸਤ ਤੱਕ ਭਰੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਭਾਸ਼ਾ ਅਫਸਰ ਮੋਹਾਲੀ, ਕੰਵਲਜੀਤ ਕੌਰ ਨੇ ਦੱਸਿਆ ਕਿ ਤੇਜ਼ ਗਤੀ ਕਲਾਸ 2019-20 ਲਈ 16 ਅਗਸਤ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਟੈਸਟ ਲਿਆ ਜਾਵੇਗਾ।
ਟੈਸਟ 'ਚੋਂ ਪਾਸ ਅਤੇ ਮੁੱਢਲੀ ਸਿਖਲਾਈ ਕਲਾਸ ਦੇ ਉਮੀਦਵਾਰਾਂ ਦੀ ਇੰਟਰਵਿਊ 21 ਅਗਸਤ ਨੂੰ ਸਵੇਰੇ 10 ਵਜੇ ਲਈ ਜਾਵੇਗੀ ਅਤੇ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਇੰਟਰਵਿਊ 'ਚ ਹਾਜ਼ਰ ਹੋਣ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਸਰਕਾਰ ਵਲੋਂ ਮੁਫਤ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲਾ ਭਾਸ਼ਾਰ ਦਫਤਰ ਕਮਰਾ ਨੰਬਰ 518, ਚੌਥੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।