ਜਨਤਾ ਕਰਫਿਊ ’ਤੇ ਬੋਲੇ ਪੰਜਾਬੀ ਸਿਤਾਰੇ, ਦਿੱਤੀ ਆਪੋ ਆਪਣੀ ਰਾਏ

03/22/2020 2:35:43 PM

ਨਾਭਾ (ਰਾਹੁਲ) - ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਫਿਲਮੀ ਸਿਤਾਰਿਆਂ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਪੰਜਾਬੀ ਗਾਇਕਾਂ ਵਲੋਂ ਵੀ ਲੋਕਾਂ ਨੂੰ ਸੁਚੇਤ ਅਤੇ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਨਾਭਾ ਦੇ ਰਹਿਣ ਵਾਲੇ ਉੱਘੇ ਪੰਜਾਬੀ ਲੋਕ ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਵਲੋਂ ਘਰ ਬੈਠ ਕੇ ਹੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ‘ਪੰਜਾਬੀਓ ਪੰਜਾਬ ਨਾ ਆਓ’, ਸਾਰੇ ਚੰਗੇ ਨਾਗਰਿਕ ਵਾਲਾ ਫਰਜ਼ ਨਿਭਾਈਏ, ਜੇਕਰ 24 ਘੰਟੇ ਵਿਚ ਵਾਇਰਸ ਨੂੰ ਇਨਸਾਨੀ ਸਰੀਰ ਨਾ ਮਿਲੇ, ਤਾਂ ਵਾਤਾਵਰਨ ਵਿੱਚ ਇਹ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ।

 

 
 
 
 
 
 
 
 
 
 
 
 
 
 

Stay Home, Stay Safe. I Support #jantacurfew #socialdistancing #corona #coronavirus #stayathome #jantacurfew #lockdown #besafe #harjit #harman #harjitharman #Punjab #india

A post shared by Harjit Harman (@harjitharman) on Mar 21, 2020 at 11:49pm PDT

ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਭ ਵਲੋਂ ਜਨਤਾ ਕਰਫਿਊ ਦਾ ਸਮਰਥਨ ਕੀਤਾ ਜਾਵੇ ਤਾਂ ਕਾਫੀ ਹੱਦ ਤੱਕ ਵਾਇਰਸ ਖਤਮ ਹੋ ਜਾਵੇਗਾ। ਦਫਤਰ, ਬੱਸਾਂ, ਸੜਕਾਂ ਵੀ ਆਪਣੇ ਆਪ ਹੀ ਵਾਇਰਸ ਮੁਕਤ ਹੋ ਜਾਣਗੀਆਂ। ਸੋ ਆਓ ਆਪਾਂ ਸਰਕਾਰ ਦਾ ਸਾਥ ਦੇਈਏ ਅਤੇ ਸਾਰਾ ਦਿਨ ਘਰ ਵਿਚ ਰਹਿ ਕੇ ਇਕ ਚੰਗੇ ਨਾਗਰਿਕ ਦਾ ਫਰਜ਼ ਨਿਭਾਈਏ, ਜਿਸ ਨਾਲ ਵਾਇਰਸ ਤੋਂ ਆਪ ਵੀ ਬਚਿਆ ਜਾ ਸਕਦਾ ਹੈ ਅਤੇ ਦੂਜੇ ਲੋਕਾਂ ਨੂੰ ਵੀ ਬਚਾਇਆ ਜਾ ਸਕਦਾ ਹੈਂ।

ਦੱਸ ਦੇਈਏ ਕਿ ਮੋਦੀ ਵਲੋਂ ਐਲਾਨੇ ਗਏ ਜਨਤਾ ਕਰਫਿਊ ’ਤੇ ਪੰਜਾਬੀ ਅਦਾਕਾਰ, ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਵਲੋਂ ਵੀ ਇੰਸਟਾਗ੍ਰਾਮ ’ਤੇ ਇਕ ਪੋਸਟ ਪਾ ਕੇ ਲੋਕਾਂ ਨੂੰ ਘਰ ’ਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ 

 
 

 

 

 
 
 
 
 
 
 
 
 
 
 

Must listen plz

A post shared by Gurpreet Ghuggi (@ghuggigurpreet) on Mar 21, 2020 at 6:52am PDT

ਇਸ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਵੀ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਮੋਦੀ ਵਲੋਂ ਐਲਾਨੇ ਗਏ ਜਨਤਾ ਕਰਫਿਊ ਦੌਰਾਨ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਅਤੇ ਕਿਸੇ ਨੂੰ ਨਾ ਮਿਲਣ ਦੀ ਅਪੀਲ ਕੀਤੀ ਹੈ। 

 
 
 
 
 
 
 
 
 
 
 
 
 
 
 
 

A post shared by Gippy Grewal (@gippygrewal) on Mar 21, 2020 at 1:33am PDT

 
 
 
 
 
 
 
 
 
 
 
 
 
 

🙏 ik kahani 🙏

A post shared by Jaswinder Bhalla (@jaswinderbhalla) on Mar 22, 2020 at 1:59am PDT

ਦੱਸਣਯੋਗ ਹੈ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 345 ਤੱਕ ਪਹੁੰਚ ਗਈ ਹੈ ਅਤੇ ਹੁਣ ਤਕ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੇਸ਼ ਕੋਰੋਨਾ ਨਾਲ ਲੜ ਰਿਹਾ ਹੈ ਅਤੇ ਇਸ ਲੜਾਈ ਦੇ ਅਹਿਮ ਹਥਿਆਰ ਵਾਂਗ ਹੈ ਜਨਤਾ ਕਰਫਿਊ। ਕਰਫਿਊ ਦਾ ਮਤਲਬ ਜਨਤਾ ਖੁਦ ਸੜਕਾਂ 'ਤੇ ਨਾ ਨਿਕਲੇ।

 

 
 
 
 
 
 
 
 
 
 
 
 
 
 

🙏🏻

A post shared by Sunanda Sharma (@sunanda_ss) on Mar 22, 2020 at 11:07am PDT


rajwinder kaur

Content Editor

Related News