PU ਦੇ ਵਿਦਿਆਰਥੀਆਂ ਨੇ ਧਰਨਾ ਖ਼ਤਮ ਹੋਣ ਮਗਰੋਂ ਸਫ਼ਾਈ ਨਾਲ ਜਿੱਤਿਆ ਦਿਲ
Monday, Dec 01, 2025 - 01:31 PM (IST)
ਚੰਡੀਗੜ੍ਹ (ਸ਼ੀਨਾ) : ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵਲੋਂ 'ਪੰਜਾਬ ਯੂਨੀਵਰਸਿਟੀ ਬਚਾਓ' ਮੋਰਚਾ ਲਾਇਆ ਗਿਆ ਸੀ। ਹੁਣ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਵਿਰੋਧ ਪ੍ਰਦਸ਼ਨ ਕਰਨ ਵਾਲੀ ਥਾਂ, ਵੀ. ਸੀ. ਦਫ਼ਤਰ ਦੇ ਬਾਹਰ ਤੋਂ ਲੈ ਕੇ ਅਗਲੇ ਬਲਾਕ ਦੀ ਖ਼ਤਮ ਹੁੰਦੀ ਸੜਕ ਤੱਕ ਦੀ ਸਫ਼ਾਈ ਵੀ ਕੀਤੀ। ਉਨ੍ਹਾਂ ਦੇ ਇਸ ਕਾਰਜ ਦੀ ਪ੍ਰਸ਼ਾਸਨ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਵਿਦਿਆਰਥੀ ਪ੍ਰਦਰਸ਼ਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਹਿੱਸਾ ਸਨ ਜਿੱਥੇ ਵਿਦਿਆਰਥੀ, ਸਾਬਕਾ ਵਿਦਿਆਰਥੀ ਤੇ ਕਿਸਾਨ ਯੂਨੀਅਨਾਂ ਯੂਨੀਵਰਸਿਟੀ ਦੀਆਂ ਗਵਰਨਿੰਗ ਬਾਡੀਜ਼ ਦੇ ਪੁਨਰਗਠਨ ਅਤੇ ਸੈਨੇਟ ਚੋਣਾਂ ’ਚ ਦੇਰੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਜਦੋਂਕਿ ਕੁਝ ਪਿਛਲੀਆਂ ਘਟਨਾਵਾਂ ’ਚ ਝੜਪਾਂ ਅਤੇ ਨੁਕਸਾਨ ਹੋਇਆ, ਇਸ ਸਫਾਈ ਦੇ ਯਤਨ ਨੇ ਸ਼ਾਂਤੀਪੂਰਨ ਅਤੇ ਰਚਨਾਤਮਕ ਸਰਗਰਮੀ ਦਾ ਇਕ ਸ਼ਕਤੀਸ਼ਾਲੀ ਸੰਦੇਸ਼ ਦਿੱਤਾ।
