ਸੂਬੇ ਦੇ 19 ਹਜ਼ਾਰ ਸਰਕਾਰੀ ਸਕੂਲਾਂ ''ਚ ਪੀ.ਟੀ.ਐੱਮ. ਕੱਲ੍ਹ, ਹੋਵੇਗੀ ਖਾਸ ਚਰਚਾ

12/12/2019 1:35:09 PM

ਜਲੰਧਰ: ਸੂਬੇ ਭਰ ਦੇ 19 ਹਜ਼ਾਰ ਸਰਕਾਰੀ ਸਕੂਲਾਂ 'ਚ ਕੱਲ ਬਲਕਿ 13 ਦਸੰਬਰ ਨੂੰ ਪੀ.ਟੀ.ਐੱਮ. ਹੋਵੇਗਾ। ਸਿੱਖਿਆ ਵਿਭਾਗ ਦਾ ਇਸ ਪੀ.ਟੀ.ਐੱਮ. ਨੂੰ ਸਫਲ ਬਣਾਉਣ ਦੇ ਲਈ ਵਧ ਤੋਂ ਵਧ ਮਾਤਾ-ਪਿਤਾ ਨੂੰ ਬੁਲਾਉਣ ਦੇ ਲਈ ਫੋਨ ਕਾਲ ਅਤੇ ਵ੍ਹਟਸਐੱਪ ਦੇ ਜ਼ਰੀਏ ਸੱਦੇ ਦਿੱਤੇ ਜਾ ਰਹੇ ਹਨ, ਕਿਉਂਕਿ ਹੁਣ ਤੱਕ ਤਾਂ ਪੀ.ਟੀ.ਐੱਮ. 'ਚ ਕੇਵਲ ਬੱਚਿਆਂ ਦੀ ਪ੍ਰੋਗਰੈੱਸ 'ਤੇ ਚਰਚਾ ਹੁੰਦੀ ਸੀ ਪਰ ਇਸ ਵਾਰ ਦੇ ਪੀ.ਟੀ.ਐੱਮ. 'ਚ ਬੋਰਡ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ 'ਤੇ ਜ਼ਿਆਦਾ ਫੋਕਸ ਰਹੇਗਾ। ਮੀਟਿੰਗ 'ਚ ਬੱਚਿਆਂ ਦੀ ਪ੍ਰੋਗਰੈੱਸ ਦੇ ਨਾਲ ਉਨ੍ਹਾਂ ਦੀਆਂ ਖੂਬੀਆਂ ਨੂੰ ਹੋਰ ਨਿਖਾਰਨ ਦੇ ਲਈ ਤਿਆਰ ਕੀਤੇ ਗਏ ਪ੍ਰਾਜੈਕਟ 'ਤੇ ਚਰਚਾ ਹੋਵੇਗੀ। ਗਾਰਡੀਅਨ ਅਤੇ ਮਾਤਾ-ਪਿਤਾ ਨਾਲ ਡੂੰਘਾਈ ਨਾਲ ਚਰਚਾ ਕਰਨਗੇ ਤਾਂ ਕਿ ਬੱਚਿਆਂ ਨੂੰ ਪ੍ਰੈਕਟਿਸ ਕਰਵਾਈ ਜਾ ਸਕੇ। ਇਹ ਪ੍ਰਾਜੈਕਟ ਈ-ਕੰਟੇਂਟ, ਲਰਨਿੰਗ ਮਟੀਰੀਅਲ 'ਤੇ ਆਧਾਰਿਤ ਹੈ। ਇਸ 'ਚ ਬੱਚਿਆਂ ਦੀ ਪ੍ਰੋਗਰੈੱਸ ਰਿਪੋਰਟ ਵੀ ਗਾਰਡੀਅਨ ਦੇ ਸਾਹਮਣੇ ਰੱਖੀ ਜਾਵੇਗੀ, ਤਾਂਕਿ ਉਹ ਬੱਚਿਆਂ ਨੂੰ ਪ੍ਰੋਤਸ਼ਾਹਿਤ ਕਰ ਸਕਣ।

ਸਿੱਖਿਆ ਸਕੱਤਰ ਦੀ ਹਿਦਾਇਤ ਤਿਉਹਾਰ ਦੀ ਤਰ੍ਹਾਂ ਮਨਾਏ ਪੀ.ਟੀ.ਐੱਮ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਭਰ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ, ਸਕੂਲ ਪ੍ਰਮੁੱਖਾਂ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਨੂੰ ਪੀ.ਟੀ.ਐੱਮ. ਨੂੰ ਤਿਉਹਾਰ ਦੇ ਰੂਪ 'ਚ ਮਨਾਉਣ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਟੀ.ਐੱਮ. ਦਾ ਆਨਲਾਈਨ ਪੋਸਟਰ ਬਣਾ ਕੇ ਮਾਤਾ-ਪਿਤਾ ਦੇ ਮੋਬਾਇਲ 'ਤੇ ਵ੍ਹਟਸਐੱਪ ਦੇ ਜ਼ਰੀਏ ਭੇਜੇ। ਹਿਦਾਇਤ ਇਹ ਵੀ ਹੈ ਕਿ ਇਸ ਤਿਉਹਾਰ ਨੂੰ ਸਫਲ ਬਣਾਉਣ ਲਈ ਵਧੀਆ ਤਰੀਕੇ ਨਾਲ ਯੋਜਨਾ ਬਣਾਉਣ, ਜਿਸ ਨਾਲ ਗਾਰਡੀਅਨ ਨੂੰ ਵੀ ਜ਼ਿਆਦਾ ਪਰੇਸ਼ਾਨੀ ਨਾ ਆਵੇ।


Shyna

Content Editor

Related News