ਚੰਗੀ ਖ਼ਬਰ : ਹੁਣ ਸਾਰੀ ਉਮਰ ਰਹੇਗੀ ''PSTET'' ਸਰਟੀਫਿਕੇਟ ਦੀ ਮਿਆਦ, ਅੱਜ ਤੋਂ ਜਾਰੀ ਹੋਏ ਹੁਕਮ
Friday, Jul 09, 2021 - 04:48 PM (IST)
ਮੋਹਾਲੀ : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (ਪੀ. ਐਸ. ਟੀ. ਈ. ਟੀ.) ਸਰਟੀਫਿਕੇਟ ਦੀ ਮਿਆਦ ਹੁਣ ਤਾਅ ਉਮਰ ਰਹੇਗੀ। ਸਟੇਟ ਕਾਊਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਸ. ਸੀ. ਈ. ਆਰ. ਟੀ.) ਵੱਲੋਂ ਇਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੰਜਾਬ 'ਚ ਟੀ. ਈ. ਟੀ. ਪਾਸ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ
ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 'ਚ ਪਾਸ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ 7 ਸਾਲ ਦੀ ਬਜਾਏ ਲਾਈਫ ਟਾਈਮ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਅਲੱਗ ਤੋਂ ਨਵੇਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਕਾਂਵੜ ਲੈਣ ਹਰਿਦੁਆਰ ਜਾਣ ਵਾਲੇ 'ਸ਼ਿਵ ਭਗਤਾਂ' ਲਈ ਜਾਰੀ ਹੋਈ ਐਡਵਾਈਜ਼ਰੀ
ਦੱਸਣਯੋਗ ਹੈ ਕਿ ਉਕਤ ਸਰਟੀਫਿਕੇਟ ਦੀ ਮਿਆਦ ਪਹਿਲਾਂ 7 ਸਾਲਾਂ ਦੀ ਹੁੰਦੀ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ