PSPCL ਨੇ 19 ਖਪਤਕਾਰਾਂ ਨੂੰ ਬਿਜਲੀ ਚੋਰੀ ''ਤੇ ਠੋਕਿਆ 72 ਲੱਖ ਤੋਂ ਵੱਧ ਜੁਰਮਾਨਾ

05/27/2022 7:44:56 PM

ਪਟਿਆਲਾ : ਬਿਜਲੀ ਮੰਤਰੀ ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਪੀ.ਐੱਸ.ਪੀ.ਸੀ.ਐੱਲ. ਦੀਆਂ ਵੱਖ-ਵੱਖ ਇਨਫੋਰਸਮੈਂਟ ਟੀਮਾਂ ਨੇ ਬਿਜਲੀ ਚੋਰੀ ਰੋਕਣ ਲਈ ਪਿਛਲੇ 2 ਦਿਨਾਂ ਦੌਰਾਨ ਸੂਬੇ ਭਰ 'ਚ ਵੱਖ-ਵੱਖ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ। ਹਰਭਜਨ ਸਿੰਘ ਨੇ ਦੱਸਿਆ ਕਿ ਵੱਖ-ਵੱਖ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਚੋਰੀ ਤੇ ਹੋਰ ਉਲੰਘਣਾ ਲਈ 19 ਖਪਤਕਾਰਾਂ ਨੂੰ 72.67 ਲੱਖ ਰੁਪਏ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ : Apple ਨੇ iPhone 13 ਮਿੰਨੀ ਨੂੰ ਠੀਕ ਕਰਨ ਲਈ ਭੇਜੀ 36 ਕਿਲੋ ਦੀ ਰਿਪੇਅਰ ਕਿੱਟ!

ਬਿਜਲੀ ਮੰਤਰੀ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਤੋਂ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਅਟਾਰੀ ਸਰਹੱਦ ਨੇੜੇ ਇਕ ਹੋਟਲ ਦੀ ਚੈਕਿੰਗ ਕੀਤੀ ਅਤੇ ਖਪਤਕਾਰ ਨੂੰ 15.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਖਪਤਕਾਰ ਦੇ 12.130 ਕਿਲੋਵਾਟ ਦੇ ਮਨਜ਼ੂਰ ਬਿਜਲੀ ਲੋਡ ਦੇ ਮੁਕਾਬਲੇ 30.456 ਕਿਲੋਵਾਟ ਬਿਜਲੀ ਲੋਡ ਪਾਇਆ ਗਿਆ ਤੇ ਪੀ.ਐੱਸ.ਪੀ.ਸੀ.ਐੱਲ. ਨੇ ਖਪਤਕਾਰ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਲਈ ਐਂਟੀ ਬਿਜਲੀ ਚੋਰੀ ਪੁਲਸ ਸਟੇਸ਼ਨ ਵੇਰਕਾ ਨੂੰ ਲਿਖਿਆ ਹੈ।

ਇਹ ਵੀ ਪੜ੍ਹੋ : Drug Case: ਜੇਲ 'ਚ ਬੰਦ ਭੋਲਾ ਕੋਲੋਂ ਬਰਾਮਦ ਹੋਇਆ ਸ਼ੱਕੀ ਸਾਮਾਨ, ਪ੍ਰਸ਼ਾਸਨ 'ਚ ਮਚਿਆ ਹੜਕੰਪ

ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਬਠਿੰਡਾ ਦੀਆਂ ਇਨਫੋਰਸਮੈਂਟ ਟੀਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਮੱਛੀ ਪਾਲਣ ਵਾਲੇ ਖਪਤਕਾਰ ਵੱਲੋਂ ਕੀਤੀ ਜਾ ਰਹੀ ਚੋਰੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖਪਤਕਾਰ ਨੂੰ 11.81 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਖਪਤਕਾਰ ਵਿਰੁੱਧ ਐੱਫ.ਆਈ.ਆਰ. ਵੀ ਦਰਜ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਖਪਤਕਾਰ ਮੀਟਰ ਦੇ ਨਿਊਟਰਲ ਰਾਹੀਂ ਅਤੇ ਓਵਰ ਸਵਿੱਚ ਬਦਲ ਕੇ ਬਿਜਲੀ ਚੋਰੀ ਕਰ ਰਿਹਾ ਹੈ। ਖਪਤਕਾਰ ਦੇ 19.8 ਕਿਲੋਵਾਟ ਦੇ ਪ੍ਰਵਾਨਿਤ ਲੋਡ ਦੇ ਮੁਕਾਬਲੇ ਬਿਜਲੀ ਲੋਡ 25 ਕਿਲੋਵਾਟ ਦਾ ਚੱਲਦਾ ਪਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਨਫੋਰਸਮੈਂਟ ਟੀਮ ਨੇ ਮੌੜ ਮੰਡੀ ਨੇੜੇ ਪਿੰਡ ਗਹਿਰੀ ਦੇ ਡੇਰਾ ਰੋਮੀਵਾਲਾ 'ਤੇ ਛਾਪਾ ਮਾਰਿਆ ਅਤੇ ਪਾਇਆ ਕਿ ਡੇਰੇ ਦੀ ਸਪਲਾਈ 20.3 ਕਿਲੋਵਾਟ ਦੇ ਕੁਨੈਕਟਿਡ ਲੋਡ 'ਤੇ ਚੱਲ ਰਹੀ ਸੀ, ਜਦੋਂ ਕਿ ਡੇਰੇ ਦਾ ਮਨਜ਼ੂਰ ਲੋਡ 5.24 ਕਿਲੋਵਾਟ ਹੈ। ਬਿਜਲੀ ਐਕਟ 2003 ਦੇ ਤਹਿਤ ਬਿਜਲੀ ਦੀ ਅਣਅਧਿਕਾਰਤ ਵਰਤੋਂ ਲਈ 3.13 ਲੱਖ ਜੁਰਮਾਨਾ ਲਗਾਇਆ ਗਿਆ।

ਇਹ ਵੀ ਪੜ੍ਹੋ : ਨਿੱਜੀ ਮੁਫ਼ਾਦ ਲਈ ਵਿਅਕਤੀ ਨੂੰ ਕਿਧਰੇ ਲੁਕਾ ਕੇ ਰੱਖਣ ਵਾਲੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਉਨ੍ਹਾਂ ਇਹ ਵੀ ਕਿਹਾ ਕਿ ਇਨਫੋਰਸਮੈਂਟ ਟੀਮਾਂ ਨੇ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਐਡਵੋਕੇਟ ਚੈਂਬਰਾਂ, ਫੋਟੋਸਟੇਟ ਦੀਆਂ ਦੁਕਾਨਾਂ ਅਤੇ ਜਲਾਲਾਬਾਦ ਵਿਖੇ ਸਿਟੀ ਪੁਲਸ ਕਾਲੋਨੀ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਬਿਜਲੀ ਚੋਰੀ ਦੇ 15 ਮਾਮਲਿਆਂ ਦਾ ਪਤਾ ਲਗਾਇਆ ਗਿਆ ਅਤੇ ਡਿਫਾਲਟਰ ਖਪਤਕਾਰਾਂ ਨੂੰ 5.30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਦੀ ਇਨਫੋਰਸਮੈਂਟ ਟੀਮ ਨੇ ਇਕ ਮੱਧਮ ਸਪਲਾਈ ਕੁਨੈਕਸ਼ਨ ਦੀ ਜਾਂਚ ਕੀਤੀ ਅਤੇ ਪਾਇਆ ਕਿ ਮੀਟਰ ਰਿਕਾਰਡਿੰਗ ਊਰਜਾ ਅਸਲ ਖਪਤ ਨਾਲੋਂ 50 ਫ਼ੀਸਦੀ ਘੱਟ ਹੈ। ਇਹ ਕੁਨੈਕਸ਼ਨ ਅਪ੍ਰੈਲ 2017 ਵਿੱਚ ਜਾਰੀ ਕੀਤਾ ਗਿਆ ਸੀ, ਖਪਤਕਾਰ ਦਾ ਲੋਡ 80 ਕਿਲੋਵਾਟ ਹੈ। ਖਪਤਕਾਰ ਦੇ ਖਾਤੇ ਨੂੰ ਓਵਰਹਾਲ ਕੀਤਾ ਗਿਆ ਅਤੇ 36.73 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ। ਇਸ ਕੁਤਾਹੀ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ ਮਨੀਸ਼ਾ ਗੁਲਾਟੀ ਨੇ ਜਤਾਇਆ ਇਤਰਾਜ਼, ਕਹੀ ਇਹ ਗੱਲ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਾਰੇ ਮਾਣਯੋਗ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਬਿਜਲੀ ਚੋਰੀ ਵਿਰੁੱਧ ਮੁਹਿੰਮ ਲਈ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਕੇ ਬਿਜਲੀ ਚੋਰੀ ਦੇ ਖ਼ਤਰੇ ਨੂੰ ਕਾਬੂ ਕਰਨ ਵਿੱਚ ਪੀ.ਐੱਸ.ਪੀ.ਸੀ.ਐੱਲ. ਦੀ ਮਦਦ ਕਰਨ। ਕੋਈ ਵੀ ਖਪਤਕਾਰ/ਨਾਗਰਿਕ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਬਾਰੇ ਫੀਡਬੈਕ ਦੇ ਸਕਦਾ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।


Mukesh

Content Editor

Related News