PSPCL ਨੂੰ ਹੋਇਆ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ : ਏ. ਵੇਨੂੰ ਪ੍ਰਸਾਦ
Wednesday, Sep 15, 2021 - 07:45 PM (IST)
ਪਟਿਆਲਾ (ਬਿਊਰੋ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ. ) ਦੇ ਚੀਫ ਮੈਨੇਜਿੰਗ ਡਾਇਰੈਕਟਰ ਏ. ਵੇਨੂੰ ਪ੍ਰਸ਼ਾਦ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਾਲ 2020-21 ਲਈ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫਾ ਕਮਾਇਆ ਹੈ, ਜਦਕਿ ਸਾਲ 2019-20 ’ਚ 1158 ਕਰੋੜ ਰਪਏ ਦਾ ਘਾਟਾ ਪਿਆ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਪੀ. ਐੱਸ. ਪੀ. ਸੀ. ਐੱਲ. ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ ਅੱਜ ਪੀ. ਐੱਸ. ਪੀ. ਸੀ. ਐੱਲ. ਦੇ ਸਾਰੇ ਬੋਰਡ ਆਫ ਡਾਇਰਕੈਟਰਜ਼ ਦੀ ਮੀਟਿੰਗ ’ਚ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ’ਚ ਵਧੀਕ ਮੁੱਖ ਸਕੱਤਰ ਪਾਵਰ ਅਨੁਰਾਗ ਅਗਰਵਾਲ ਅਤੇ ਕੇ. ਏ. ਪੀ. ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵੀ ਸ਼ਾਮਲ ਸਨ। ਏ. ਵੇਨੂੰ ਪ੍ਰਸਾਦ ਨੇ ਉਮੀਦ ਜ਼ਾਹਿਰ ਕੀਤੀ ਕਿ ਵਿੱਤੀ ਪੱਧਰ ਅਤੇ ਖੇਤਰੀ ਪੱਧਰ ’ਤੇ ਕੀਤੇ ਗਏ ਚੰਗੇ ਕੰਮਾਂ ਦਾ ਬਿਜਲੀ ਦੇ ਰੇਟ ਫਿਕਸ ਕਰਨ ਵੇਲੇ ਪ੍ਰਭਾਵ ਪਾਵੇਗਾ ਅਤੇ ਕਾਰਪੋਰੇਸ਼ਨ ਪੂਰੇ ਉਤਸ਼ਾਹ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਤੇ ਚੰਗੀਆ ਸੇਵਾਵਾਂ ਦੇਵੇਗਾ।
ਇਹ ਵੀ ਪੜ੍ਹੋ : ਸੁੱਖੀ ਰੰਧਾਵਾ ਦਾ ਭਾਜਪਾ ਆਗੂ ਧਨਖੜ ’ਤੇ ਵੱਡਾ ਹਮਲਾ, ਕਿਹਾ-ਕਿਸਾਨਾਂ ’ਤੇ ਟਿੱਪਣੀ ਕਰਨ ਤੋਂ ਪਹਿਲਾਂ ਪੜ੍ਹ ਲੈਣ ਇਤਿਹਾਸ
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਨਾਫੇ ਦਾ ਮੁੱਖ ਕਾਰਨ ਆਉਂਦੇ ਸਕੀਮ ਵਿਆਜ ਵਿੱਚ 1306 ਕਰੋੜ ਰੁਪਏ ’ਚ ਘਾਟ, ਸਬਸਿਡੀ ਦੀ ਅਦਾਇਗੀ ’ਚ ਦੇਰੀ ਕਾਰਨ 577 ਕਰੋੜ ਰਪਏ ਦਾ ਵਿਆਜ, ਪੰਜਾਬ ਸਰਕਾਰ ਵੱਲੋਂ 570 ਕਰੋੜ ਰੁਪਏ ਦੀ ਗਰਾਂਟ ਅਤੇ 156 ਕਰੋੜ ਦਾ ਖਪਤਕਾਰਾਂ ਵੱਲੋ ਕੀਤੀ ਅਦਾਇਗੀ ’ਚ ਦੇਰੀ ਕਾਰਨ ਵਿਆਜ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਪੱਧਰ ’ਤੇ ਕੁਲ ਕਰਜ਼ੇ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਘਟ ਗਏ ਹਨ ਅਤੇ ਕਰਜ਼ਿਆਂ ਨੂੰ ਸੋਧ ਕੇ ਵੀ ਵਿਆਜ ਦੀ ਵੱਡੀ ਬੱਚਤ ਕੀਤੀ ਗਈ ਹੈ। ਕਾਰਪੋਰੇਸ਼ਨ ਨੇ 150 ਕਰੋੜ ਰੁਪਏ ਦੀ ਬੱਚਤ ਬਿਜਲੀ ਖਰੀਦ ਬਿੱਲ ਦੀ ਸਮੇਂ ਤੋ ਪਹਿਲਾਂ ਅਦਾਇਗੀ ਕਰਕੇ ਕੀਤੀ। ਇਹ ਸਾਰਾ ਕੁਝ ਵਿੱਤੀ ਸਾਧਨਾਂ ਦੀਆਂ ਵਧੀਆ ਪ੍ਰਬੰਧਕੀ ਤਕਨੀਕਾਂ ਰਾਹੀਂ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਘਾਟਾ ਸਿਰਫ 14.46 ਫੀਸਦੀ ਹੈ, ਜੋ ਪਿਛਲੇ ਸਾਲ 14.87 ਫੀਸਦੀ ਸੀ। ਹੋਰ ਵਧੇਰੇ ਸੁਧਾਰਾਂ ਲਈ ਕਾਰਪੋਰੇਸ਼ਨ ਨੇ 96 ਹਜ਼ਾਰ ਸਮਾਰਟ ਮੀਟਰ ਖਰੀਦੇ ਹਨ, ਜਿਨ੍ਹਾਂ ’ਚ 13 ਹਜ਼ਾਰ ਮੀਟਰ ਵੱਖਰੇ-ਵੱਖਰੇ ਘਰੇਲੂ, ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਦੇ ਅਹਾਤਿਆਂ ’ਚ ਮੋਹਾਲੀ, ਲੁਧਿਆਣਾ ਜ਼ੀਰਕਪੁਰ, ਜਲੰਧਰ ਅਤੇ ਪਟਿਆਲਾ ਸ਼ਹਿਰਾਂ ’ਚ ਲੋਡ ਸਰਵੇ ਮਗਰੋਂ ਲਗਾਏ ਗਏ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੀ ਸਫ਼ਲਤਾ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ ਕੈਪਟਨ ਲਈ ਨਿੰਦਣਯੋਗ : ਅਕਾਲੀ ਦਲ
ਉਨ੍ਹਾਂ ਦੱਸਿਆ ਕਿ ਤਕਨੀਕੀ ਤੌਰ ’ਤੇ ਨਵੇਂ ਮੀਟਰ ਰਾਹੀਂ ਖਪਤਕਾਰ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਰਾਹੀਂ ਪੀ. ਐੱਸ. ਪੀ. ਸੀ. ਐੱਲ. ਦੀ ਐਪ ਰਾਹੀਂ ਆਪਣੇ ਮੀਟਰ ਅਤੇ ਬਿਜਲੀ ਖਪਤ ਦਾ ਡਾਟਾ ਆਪਣੇ ਮੋਬਾਇਲ ’ਤੇ ਦੇਖ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਖਪਤਕਾਰ ਆਪਣੀ ਬਿਜਲੀ ਖਪਤ ’ਤੇ ਖੁਦ ਕਾਬੂ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਸਮਾਰਟ ਮੀਟਰ ਭਵਿੱਖ ’ਚ ਪ੍ਰੀਪੇਡ ਮੀਟਰ ਦੀ ਤਰ੍ਹਾਂ ਵੀ ਵਰਤੇ ਜਾ ਸਕਦੇ ਹਨ, ਜਿਸ ਨਾਲ ਖਪਤਕਾਰ ਆਪਣੇ ਬਿਜਲੀ ਦੇ ਬਿੱਲਾਂ ਨੂੰ ਵੀ ਕਾਬੂ ’ਚ ਰੱਖ ਸਕਦੇ ਹਨ। ਇਸ ਤੋਂ ਇਲਾਵਾ ਇਹ ਨਵੀਂ ਅਤੇ ਉੱਨਤ ਤਕਨੀਕ ਬਿਜਲੀ ਦੇ ਬਿੱਲਾਂ ’ਚ ਆਉਂਦੀਆਂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਨੂੰ ਖ਼ਤਮ ਕਰਨ ’ਚ ਸਹਿਯੋਗੀ ਹੋਵੇਗੀ। ਇਹ ਮੀਟਰ ਰੀਡਿੰਗ ਦੀ ਵਿਧੀ ਪ੍ਰਕਿਰਿਆ ਆਟੋਮੈਟਿਕ ਹੋਣ ਦੇ ਨਾਲ ਲੋਕਾਂ ਦੀ ਸਹੂਲਤ ਲਈ (ਈਜ਼ ਆਫ ਡੂਇੰਗ) ਪ੍ਰਤੀ ਬਹੁਤ ਵੱਡਾ ਕਦਮ ਹੋਵੇਗਾ। ਇਹ ਨਵੇਂ ਕਦਮ ਬਿਨਾਂ ਕਿਸੇ ਸ਼ੱਕ ਅਤੇ ਗੁੰਜਾਇਸ਼ ਤੋਂ ਕਾਰਪੋਰੇਸ਼ਨ ਨੂੰ ਨਵੇਂ ਮੁਕਾਮ ’ਤੇ ਲੈ ਜਾਣਗੇ।
ਪੰਜਾਬ ਸਰਕਾਰ ਦੀ ਬਿਜਲੀ ਖੇਤਰ ਨੂੰ ਲਗਾਤਾਰ ਸਹਾਇਤਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 9657 ਕਰੋੜ ਦੀ ਵੱਡੀ ਰਕਮ ਸਬਬਿਡੀ ਦੇ ਤੌਰ ’ਤੇ ਕਾਰਪੋਰੇਸ਼ਨ ਨੂੰ ਦਿੱਤੀ, ਜਿਨ੍ਹਾਂ ’ਚ ਖੇਤੀਬਾੜੀ, ਉਦਯੋਗਿਕ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਸਹਾਇਤਾ ਵਜੋਂ ਦਿੱਤੇ ਗਏ ਇਸ ਰਕਮ ਵਿੱਚ 6057 ਕਰੋੜ ਰੁਪਏ ਖੇਤੀਬਾੜੀ ਖੇਤਰ ਨੂੰ ਮੁਫਤ ਬਿਜਲੀ ਦੀ ਸਹੂਲਤ ਦੀ ਵਚਨਬੱਧਤਾ ਨੂੰ ਜਾਰੀ ਰੱਖੇ ਗਏ। 1990 ਕਰੋੜ ਰਪਏ ਉਦਯੋਗਿਕ ਖਪਤਕਾਰਾਂ ਨੂੰ ਐਨਰਜੀ ਰੇਟ 5 ਰਪਏ ਤੱਕ ਰੱਖਣ ਨੂੰ ਦਿੱਤੇ ਗਏ ਅਤੇ 1610 ਕਰੋੜ ਰਪਏ ਯੋਗ ਐੱਸ. ਸੀ. ਬੀ. ਸੀ. ਅਤੇ ਬੀ.ਪੀ.ਐੱਲ. ਪਰਿਵਾਰਾਂ ਦੇ ਪੂਰੇ ਬਿੱਲ ਮੁਆਫ ਕਰਨ ਦੇ ਲਈ ਦਿੱਤੇ (400 ਯੂਨਿਟ ਦੋ ਮਹੀਨੇ ਲਈ)।