ਅਹਿਮ ਖ਼ਬਰ : ਕੋਲੇ ਦੀ ਘਾਟ ਦੇ ਮੱਦੇਨਜ਼ਰ PSPCL ਦੀ ਲੋਕਾਂ ਨੂੰ ਖ਼ਾਸ ਅਪੀਲ
Saturday, Oct 09, 2021 - 02:55 PM (IST)
ਪਟਿਆਲਾ (ਪਰਮੀਤ) : ਦੇਸ਼ 'ਚ ਕੋਲੇ ਦੀ ਘਾਟ ਕਾਰਨ ਜਿੱਥੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ, ਉੱਥੇ ਹੀ ਪੰਜਾਬ 'ਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ।
ਪੀ. ਐੱਸ. ਪੀ. ਸੀ. ਐੱਲ. ਨੇ ਕਿਹਾ ਹੈ ਕਿ ਦੇਸ਼ 'ਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਲਈ ਲੋਕਾਂ ਨੂੰ ਆਪਣੀਆਂ ਲਾਈਟਾਂ, ਬਿਜਲੀ ਦੇ ਉਪਕਰਣ ਅਤੇ ਏਅਰ ਕੰਡੀਸ਼ਨਰ ਬੰਦ ਕਰਕੇ ਬਿਜਲੀ ਬਚਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਥਰਮਲ ਪਲਾਂਟਾਂ ਲਈ ਕੋਲਾ ਸੰਕਟ ਗੰਭੀਰ ਹੋ ਗਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ 'ਚ 3 ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ 'ਚ 2 ਹਜ਼ਾਰ ਟਨ ਕੋਲਾ ਬਚਿਆ ਹੈ।
ਇਹ ਵੀ ਪੜ੍ਹੋ : ਪਿਤਾ ਨੇ ਟੈਂਪੂ ਚਲਾ ਕੇ ਪੜ੍ਹਾਇਆ, ਪੁੱਤ ਨੇ ISRO ਦਾ ਵਿਗਿਆਨੀ ਬਣ ਪੂਰੇ ਪੰਜਾਬ ਦਾ ਮਾਣ ਵਧਾਇਆ
ਸਰਕਾਰੀ ਖੇਤਰ ਦੇ ਰੋਪੜ ਅਤੇ ਲਹਿਰਾ ਮੁਹੱਬਤ ਪਲਾਂਟਾਂ 'ਚ 10-10 ਦਿਨ ਦਾ ਕੋਲਾ ਬਾਕੀ ਹੈ। ਸੂਤਰਾਂ ਮੁਤਾਬਕ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ 48 ਰੈਕ ਕੋਲਾ ਪੰਜਾਬ ਪਹੁੰਚ ਰਿਹਾ ਹੈ। ਇਸ ਵਿਚੋਂ ਚਾਰ ਰੈਕ ਰਾਜਪੁਰਾ, 8 ਤਲਵੰਡੀ ਸਾਬੋ ਅਤੇ 2 ਜੀ. ਵੀ. ਕੇ. ਨੂੰ ਰੋਜ਼ਾਨਾ ਆਧਾਰ ’ਤੇ ਮਿਲਣਗੇ। 2 ਰੈਕ ਲਹਿਰਾ ਮੁਹੱਬਤ ਨੂੰ ਮਿਲਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਕੋਲੇ ਦੀ ਕਮੀ ਕਾਰਨ ਗੰਭੀਰ ਹੋਇਆ ਬਿਜਲੀ ਸੰਕਟ, ਪਾਵਰ ਐਕਸਚੇਂਜ 'ਚ 20 ਰੁਪਏ ਯੂਨਿਟ ਤੱਕ ਪੁੱਜੇ ਭਾਅ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ