PSEB ਦਾ ਨਵਾਂ ਫ਼ਰਮਾਨ, ਹੁਣ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਕਰ ਦਿੱਤੇ ਇਹ ਨਿਰਦੇਸ਼
Wednesday, Mar 22, 2023 - 09:40 AM (IST)
ਲੁਧਿਆਣਾ (ਵਿੱਕੀ) : 12ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਲੀਕ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਬੜੀ ਹੀ ਚੌਕਸੀ ਵਰਤ ਰਿਹਾ ਹੈ। ਇਸੇ ਲੜੀ ਦੇ ਤਹਿਤ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਫਰਵਰੀ-ਮਾਰਚ 2023 ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਹੁਣ ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ-ਪੱਤਰਾਂ ਦਾ ਸੀਲਬੰਦ ਪੈਕੇਟ ਖੋਲ੍ਹਣ ਸਮੇਂ ਡਿਪਟੀ ਸੁਪਰੀਡੈਂਟ, ਦੋ ਨਿਗਰਾਨ ਅਤੇ ਪ੍ਰੀਖਿਆ ਵਾਲੇ ਦਿਨ ਵਿਸ਼ੇ ਦੇ ਪਹਿਲੇ ਅੱਖਰ ਅਤੇ ਉਸ ਦਿਨ ਦੇ ਨਾਮ ਦੇ ਪਹਿਲੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਪ੍ਰੀਖਿਆਰਥੀਆਂ ਵਿਚੋਂ ਇਕ ਮੁੰਡਾ ਅਤੇ ਇਕ ਕੁੜੀ ਦੇ ਪ੍ਰਸ਼ਨ-ਪੱਤਰ ਦੇ ਪੈਕੇਟ ਦੇ ਬਾਹਰ ਸਾਈਨ ਕਰਵਾਏ ਜਾਣ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ, ਹਾਈਕੋਰਟ 'ਚ ਦਿੱਤੀ ਗਈ ਜਾਣਕਾਰੀ
ਇਹੀ ਨਹੀਂ, ਜੇਕਰ ਉਕਤ ਉਪਲੱਬਧ ਨਹੀਂ ਹਨ ਤਾਂ ਪਹਿਲਾਂ ਕਮਰੇ 'ਚ ਸਭ ਤੋਂ ਪਹਿਲਾਂ ਅਤੇ ਆਖ਼ਰੀ ਪ੍ਰੀਖਿਆਰਥੀ ਦੇ ਦਸਤਖ਼ਤ ਕਰਵਾਉਣੇ ਯਕੀਨੀ ਬਣਾਏ ਜਾਣ। ਬੋਰਡ ਨੇ ਕਿਹਾ ਕਿ ਪ੍ਰੀਖਿਆਰਥੀਆਂ ਦੇ ਦਸਤਖ਼ਤ ਕਰਵਾਉਣ ਦੇ ਨਾਲ ਸੀਲਬੰਦ ਪੈਕੇਟ ’ਤੇ ਪ੍ਰੀਖਿਆਰਥੀਆਂ ਦਾ ਨਾਮ ਅਤੇ ਰੋਲ ਨੰਬਰ ਵੀ ਲਿਖਿਆ ਜਾਵੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅੰਮ੍ਰਿਤਪਾਲ ਸਿੰਘ ’ਤੇ 18 ਮਾਰਚ ਨੂੰ ਹੀ ਲਗਾ ਦਿੱਤਾ ਗਿਆ ਸੀ NSA
ਜੇਕਰ ਪ੍ਰੀਖਿਆ ਕੇਂਦਰ 'ਚ ਇਕ ਹੀ ਕਮਰਾ ਹੈ ਤਾਂ ਕਮਰੇ 'ਚ 2 ਪ੍ਰੀਖਿਆਰਥੀਆਂ ਦੇ ਦਸਤਖ਼ਤ ਅਤੇ ਜੇਕਰ ਇਕ ਤੋਂ ਜ਼ਿਆਦਾ ਕਮਰੇ ਹਨ ਤਾਂ ਆਡ ਈਵਨ ਦੇ ਮੁਤਾਬਕ ਹਰ ਰੋਜ਼ ਰੋਟੇਟ ਕਰਦੇ ਹੋਏ ਦਸਤਖ਼ਤ ਕਰਵਾਉਣੇ ਯਕੀਨੀ ਬਣਾਏ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ