PSEB ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਾਹਤ, ਪ੍ਰੀਖਿਆ ਫੀਸਾਂ ਜਮ੍ਹਾਂ ਕਰਾਉਣ ਦੀ ਤਾਰੀਖ਼ 'ਚ ਵਾਧਾ
Wednesday, Dec 02, 2020 - 03:44 PM (IST)
ਮੋਹਾਲੀ (ਪਰਦੀਪ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 'ਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ 'ਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪ੍ਰੀਖਿਆ ਫ਼ੀਸ ਅਤੇ ਪ੍ਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਲਈ ਮਿਤੀਆਂ 'ਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਲੁੱਟ ਦੀ ਵੱਡੀ ਵਾਰਦਾਤ, ATM ਕੱਟ ਕੇ 26 ਲੱਖ ਰੁਪਏ ਲੈ ਫ਼ਰਾਰ ਹੋਏ ਲੁਟੇਰੇ
ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਦੋਵੇਂ ਸ਼੍ਰੇਣੀਆਂ ਲਈ ਹੁਣ ਬਿਨਾਂ ਲੇਟ ਫ਼ੀਸ ਪ੍ਰੀਖਿਆ ਫ਼ਾਰਮ ਭਰਨ ਅਤੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਤਾਰੀਖ਼ 16 ਦਸੰਬਰ ਹੋਵੇਗੀ ਅਤੇ ਬੈਂਕ 'ਚ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 24 ਦਸਬੰਰ ਹੋਵੇਗੀ। ਵਾਧੇ ਉਪਰੰਤ ਪ੍ਰਤੀ ਵਿਦਿਆਰਥੀ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ 31 ਦਸੰਬਰ ਅਤੇ ਬੈਂਕ ਚਲਾਨ ਰਾਹੀਂ ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 11 ਜਨਵਰੀ 2021 ਨਿਰਧਾਰਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਭਿਆਨਕ ਹਾਦਸੇ ਦੌਰਾਨ 3 ਮੌਤਾਂ, ਮਾਂ-ਧੀ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਮੋਟਰਸਾਈਕਲ
ਇਸੇ ਤਰਾਂ ਪ੍ਰਤੀ ਵਿਦਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਹੁਣ 11 ਜਨਵਰੀ 2021 ਤੱਕ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 18 ਜਨਵਰੀ 2021 ਤੱਕ ਬੈਂਕ 'ਚ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ। ਨਵੇਂ ਸ਼ਡਿਊਲ ਅਨੁਸਾਰ 2000 ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ 18 ਜਨਵਰੀ 2021 ਤੱਕ ਪ੍ਰੀਖਿਆ ਫਾਰਮ ਭਰ ਕੇ ਬੈਂਕਾਂ 'ਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 25 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਕੈਬਨਿਟ 'ਚ ਕਦੋਂ ਵਾਪਸੀ ਹੋਵੇਗੀ, ਸਿਰਫ 'ਕੈਪਟਨ' ਨੂੰ ਹੀ ਖ਼ਬਰ
ਅਖੀਰ 'ਚ 2500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰ ਕੇ 29 ਜਨਵਰੀ 2021 ਤੱਕ ਬੈਂਕਾਂ 'ਚ ਚਲਾਨ ਜਨਰੇਟ ਕਰਨ ਤੋਂ ਬਾਅਦ 8 ਫ਼ਰਵਰੀ 2021 ਤੱਕ ਚਲਾਨ ਰਾਹੀਂ ਫ਼ੀਸ ਬੈਂਕਾਂ 'ਚ ਜਮ੍ਹਾਂ ਕਰਵਾਈ ਜਾ ਸਕੇਗੀ। ਬੈਂਕਾਂ ਰਾਹੀਂ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਦੁਬਾਰਾ ਚਲਾਨ ਜਨਰੇਟ ਨਹੀਂ ਕਰਵਾਇਆ ਜਾ ਸਕੇਗਾ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੇ ਵੇਰਵਿਆਂ 'ਚ ਸੋਧਾਂ ਸਬੰਧੀ ਸ਼ਡਿਊਲ ਪਹਿਲਾਂ ਵਾਂਗ ਹੀ ਰਹੇਗਾ ਭਾਵ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਸਬੰਧੀ ਕੁਮੈਂਟ ਕਰਕੇ ਦੱਸੋ ਆਪਣੀ ਰਾਏ