PSEB : ਸਕੂਲਾਂ ਨੂੰ ਆਨਲਾਈਨ ਦਰਜ ਕਰਵਾਉਣੀ ਹੋਵੇਗੀ ਪੁਸਤਕਾਂ ਦੀ ਮੰਗ

03/26/2021 10:26:21 AM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੀਆਂ ਵਿੱਦਿਅਕ ਸੰਸਥਾਵਾਂ ਸਮੇਤ ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਪਾਠ-ਪੁਸਤਕਾਂ ਦੀ ਮੰਗ ਦੀ ਸਮੇਂ ਸਿਰ ਪੂਰਤੀ ਸਬੰਧੀ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਦੱਸਿਆ ਕਿ ਅਕੈਡਮਿਕ ਸਾਲ-2022 ਦੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸੰਸਥਾਵਾਂ/ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਪ੍ਰਕਾਸ਼ਿਤ ਪਾਠ-ਪੁਸਤਕਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹੱਈਆ ਕਰਵਾਏ ਜਾਣ ਦੇ ਯਤਨ ਕੀਤਾ ਗਿਆ ਹੈ।

ਇਸ ਦਿਸ਼ਾ ’ਚ ਕਦਮ ਵਧਾਉਂਦੇ ਹੋਏ ਇਨ੍ਹਾਂ ਸੰਸਥਾਵਾਂ/ਸਕੂਲਾਂ ਨੂੰ ਪਾਠ ਪੁਸਤਕਾਂ ਦੀ ਆਪਣੀ ਡਿਮਾਂਡ ਦਰਜ ਕਰਨ ਲਈ ਪੈਨਲ ਬੋਰਡ ਦੀ ਵੈੱਬਸਾਈਟ www.pseb.ac.in ’ਤੇ ‘ਸਕੂਲ ਪੋਰਟਲ ਹੋਰਡਿੰਗ’ ਤਹਿਤ ਲਾਈਵ ਕਰ ਦਿੱਤਾ ਗਿਆ ਹੈ। ਭਾਟੀਆ ਨੇ ਅੱਗੇ ਦੱਸਿਆ ਕਿ ਇਹ ਪੈਨਲ 25 ਮਾਰਚ ਤੋਂ 8 ਅਪ੍ਰੈਲ ਤੱਕ ਲਾਈਵ ਰਹੇਗਾ। ਸਬੰਧਿਤ ਸੰਸਥਾਵਾਂ/ਸਕੂਲ ਆਪਣੀ ਲਾਗ-ਇਨ ਆਈ. ਡੀ. ਦੀ ਵਰਤੋਂ ਕਰਦੇ ਹੋਏ ਆਪਣੇ ਵਿਦਿਆਰਥੀਆਂ ਦੇ ਲਈ ਜ਼ਰੂਰੀ ਪਾਠ-ਪੁਸਤਕਾਂ ਦੀ ਮੰਗ ਦਰਜ ਕਰਨਗੇ। ਸਬੰਧਿਤ ਸੰਸਥਾ ਲਈ ਆਪਣੇ ਵੱਲੋਂ ਦਰਜ ਕੀਤੀ ਗਈ ਸੂਚਨਾ ਦਾ ਪ੍ਰਿੰਟ ਡਾਊਨਲੋਡ ਕਰ ਕੇ, ਪ੍ਰਿੰਸੀਪਲ/ਸਕੂਲ ਮੁਖੀ ਦੇ ਦਸਤਖ਼ਤਾਂ ਉਪਰੰਤ ਹਾਰਡ ਕਾਪੀ ਵਜੋਂ ਆਪਣੇ ਜ਼ਿਲ੍ਹੇ ’ਚ ਸਥਾਪਿਤ ਬੋਰਡ ਦੇ ਖੇਤਰੀ ਦਫ਼ਤਰ ’ਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ।


Babita

Content Editor

Related News