PSEB 10th Result 2026: ਪੰਜਾਬ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result

Monday, May 11, 2026 - 01:51 PM (IST)

PSEB 10th Result 2026: ਪੰਜਾਬ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result

ਮੋਹਾਲੀ (ਰਣਬੀਰ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵਲੋਂ ਇਹ ਨਤੀਜੇ ਐਲਾਨੇ ਗਏ ਹਨ। ਚੇਅਰਮੈਨ ਨੇ ਨਤੀਜੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ ਫਰੀਦਕੋਟ ਦੀ ਵਿਦਿਆਰਥਣ ਹਰਲੀਨ ਸ਼ਰਮਾ ਰੋਲ ਨੰਬਰ 1026178377 ਪੰਜਾਬ ਭਰ 'ਚੋਂ 650 ਵਿੱਚੋਂ 646 ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੀ ਹੈ। ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਰੂਪਨਗਰ ਦਾ ਵਿਦਿਆਰਥੀ ਮਨੀਮਹੇਸ਼ ਸ਼ਰਮਾ ਰੋਲ ਨੰਬਰ 1026502887 ਕੁੱਲ 650 'ਚੋਂ 645 ਅੰਕ ਲੈ ਕੇ ਪੰਜਾਬ ਭਰ 'ਚੋਂ ਦੂਜੇ ਸਥਾਨ 'ਤੇ ਰਿਹਾ ਹੈ, ਜਦੋਂ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਏ 245 ਚੀਫ ਖਾਲਸਾ ਦੀਵਾਨ ਮਾਡਲ ਟਾਊਨ ਹੁਸ਼ਿਆਰਪੁਰ ਦੀ ਵਿਦਿਆਰਥਣ ਰੀਆ ਰਾਣੀ ਪੁੱਤਰੀ ਸਤਨਾਮ ਸਿੰਘ ਰੋਲ ਨੰਬਰ 1026265570 ਨੇ ਵੀ 650 'ਚੋਂ 645 ਅੰਕ ਪ੍ਰਾਪਤ ਕੀਤੇ ਹਨ ਅਤੇ ਰੀਆ ਰਾਣੀ ਨੂੰ ਸਿੱਖਿਆ ਬੋਰਡ ਵੱਲੋਂ ਤੀਜੇ ਸਥਾਨ 'ਤੇ ਰੱਖਿਆ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਕੰਬਾਊ ਘਟਨਾ : ਪੁੱਤ ਨੂੰ ਦੌੜਾ-ਦੌੜਾ ਗੋਲੀਆਂ ਨਾਲ ਭੁੰਨ੍ਹਿਆ, ਫਿਰ ਖ਼ੁਦ ਵੀ ਪਿਓ ਨੇ...

2.84 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ

ਚੇਅਰਮੈਨ ਨੇ ਦੱਸਿਆ ਕਿ 2.48 ਲੱਖ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,53,744 ਪ੍ਰੀਖਿਆਰਥੀ ਪਾਸ ਹੋਏ ਹਨ। ਕੁੜੀਆਂ ਦੀ ਪਾਸ ਫ਼ੀਸਦੀ 95.96 ਰਹੀ ਹੈ, ਜਦੋਂ ਕਿ ਮੁੰਡਿਆਂ ਦੀ ਪਾਸ ਫ਼ੀਸਦੀ 93.22 ਰਹੀ ਹੈ। ਇਹ ਪ੍ਰੀਖਿਆਵਾਂ ਸੂਬੇ ਭਰ ‘ਚ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ। ਪ੍ਰੀਖਿਆਵਾਂ ਪੂਰੀਆਂ ਹੋਣ ਤੋਂ ਬਾਅਦ ਵਿਦਿਆਰਥੀ ਤੇ ਮਾਪੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਤੇ ਅੱਜ ਇਹ ਉਡੀਕ ਖ਼ਤਮ ਹੋ ਗਈ ਹੈ।

ਇਹ ਵੀ ਪੜ੍ਹੋ : PSEB 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਅੱਜ, ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ

PunjabKesari

ਵਿਦਿਆਰਥੀ ਇੱਥੇ ਚੈੱਕ ਕਰਨ ਨਤੀਜੇ

PSEB ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
ਹੋਮਪੇਜ ‘ਤੇ ਉਪਲਬਧ Results ਲਿੰਕ ‘ਤੇ ਕਲਿੱਕ ਕਰੋ।
10ਵੀਂ ਜਮਾਤ ਦਾ ਨਤੀਜਾ 2026 ਵਿਕਲਪ ਚੁਣੋ।
ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ।
ਨਤੀਜਾ ਦੇਖਣ ਲਈ ਸਬਮਿੱਟ ‘ਤੇ ਕਲਿੱਕ ਕਰੋ।
ਨਤੀਜਾ ਤੁਹਾਡੇ ਸਾਹਮਣੇ ਆ ਜਾਵੇਗਾ।
ਨਤੀਜਾ ਤੁਸੀਂ ਡਾਊਨਲੋਡ ਕਰੋ ਜਾਂ ਪ੍ਰਿੰਟ ਕਰ ਵੀ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


author

Babita

Content Editor

Related News