ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ''ਤੇ SDM ਦਫ਼ਤਰ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ
Thursday, Feb 04, 2021 - 09:41 PM (IST)
![ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ''ਤੇ SDM ਦਫ਼ਤਰ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ](https://static.jagbani.com/multimedia/2021_2image_21_37_584304875ggd.jpg)
ਸ੍ਰੀ ਮੁਕਤਸਰ ਸਾਹਿਬ, (ਰਿਣੀ/ਪਵਨ) - ਸ੍ਰੀ ਮੁਕਤਸਰ ਸਾਹਿਬ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਅਗਵਾਈ 'ਚ ਵਰਕਰਾਂ ਵੱਲੋ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦਰਮਿਆਨ ਉਨ੍ਹਾਂ ਪ੍ਰਸਾਸ਼ਨ ਅਤੇ 2 ਵਾਰਡਾਂ 'ਚੋਂ ਗਲਤ ਢੰਗ ਨਾਲ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਅਕਾਲੀ ਉਮੀਦਵਾਰਾਂ ਦੇ ਕਾਗਜ ਰਦ ਕਰਨ ਦੇ ਦੋਸ਼ ਲਾਏ।
ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਗਜਾਂ ਦੀ ਸੁਧਾਈ ਉਪਰੰਤ ਐਸ. ਡੀ. ਐਮ. ਦਫਤਰ ਵੱਲੋ ਦੇਰ ਸ਼ਾਮ ਲਿਸਟ ਜਾਰੀ ਕੀਤੀ ਗਈ। ਇਸ ਦੌਰਾਨ ਪ੍ਰਾਪਤ ਹੋਈਆਂ 256 ਨਾਮਜ਼ਦਗੀਆਂ 'ਚੋਂ 14 ਨਾਮਜ਼ਦਗੀਆਂ ਰਦ ਕਰ ਦਿਤੀਆਂ ਗਈਆ। ਇਸ ਦੌਰਾਨ 2 ਅਕਾਲੀ ਉਮੀਦਵਾਰਾਂ ਦੇ ਕਾਗਜ ਰਦ ਹੋਣ 'ਤੇ ਅਕਾਲੀ ਵਰਕਰਾਂ ਨੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕਤਰ ਵਰਕਰਾਂ ਜੋਰਦਾਰ ਨਾਅਰੇਬਾਜੀ ਕੀਤੀ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਐਸ. ਡੀ. ਐਮ ਦਫਤਰ ਵੱਲੋ ਦੇਰ ਸ਼ਾਮ ਲਿਸਟ ਜਾਰੀ ਕੀਤੀ ਗਈ ਅਤੇ ਸੱਤਾਧਾਰੀ ਧਿਰ ਦੀ ਸ਼ਹਿ 'ਤੇ ਪ੍ਰਸ਼ਾਸਨ ਵੱਲੋ ਵਾਰਡ ਨੰਬਰ 8 ਅਤੇ 12 'ਚ ਉਨ੍ਹਾਂ ਦੇ ਉਮੀਦਵਾਰਾਂ ਰਣਜੀਤ ਸਿੰਘ ਜੀਤਾ, ਜਗਮੀਤ ਸਿੰਘ ਜਗੀ ਦੀ ਨਾਮਜ਼ਦਗੀ ਰਦ ਕਰ ਦਿੱਤੀ ਗਈ। ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਸਰਕਾਰ ਵੱਲੋ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਇਸ ਮਾਮਲੇ 'ਚ ਉਹ ਬਣਦੀ ਕਾਨੂੰਨੀ ਚਾਰਾਜੋਈ ਕਰਨਗੇ।