ਫਤਿਹਵੀਰ ਮਾਮਲਾ : ਪ੍ਰਦਰਸ਼ਨਕਾਰੀਆਂ ਨੇ ਘੇਰੀ ਡੀ. ਸੀ. ਦੀ ਕੋਠੀ, ਪੁਲਸ ਵਲੋਂ ਸਖਤ ਪ੍ਰਬੰਧ

Wednesday, Jun 12, 2019 - 08:30 AM (IST)

ਫਤਿਹਵੀਰ ਮਾਮਲਾ : ਪ੍ਰਦਰਸ਼ਨਕਾਰੀਆਂ ਨੇ ਘੇਰੀ ਡੀ. ਸੀ. ਦੀ ਕੋਠੀ, ਪੁਲਸ ਵਲੋਂ ਸਖਤ ਪ੍ਰਬੰਧ

ਸੰਗਰੂਰ (ਯਾਦਵਿੰਦਰ) : ਮਾਸੂਮ ਫਤਿਹਵੀਰ ਸਿੰਘ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਦੀ ਮੰਗ ਕਰਦਿਆਂ ਬੁੱਧਵਾਰ ਸਵੇਰੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਰਿਹਾਇਸ਼ ਅੱਗੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਾਜ਼ਰ ਪ੍ਰਦਰਸ਼ਨਕਾਰੀਆਂ ਨੇ ਫਤਿਹਵੀਰ ਦੀ ਮੌਤ ਲਈ ਸਿਧੇ ਤੌਰ 'ਤੇ ਡੀ. ਸੀ. ਸੰਗਰੂਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਨੂੰ ਫੌਰੀ ਤੌਰ 'ਤੇ ਮੁਅੱਤਲ ਕਰਕੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

PunjabKesari

ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਪ੍ਰਦਸ਼ਨਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਆਪਣੇ ਅਨਾੜੀ ਤਜ਼ੁਰਬੇ ਕਰਕੇ ਇੱਕ ਪਰਿਵਾਰ ਦੇ ਮਾਸੂਮ ਬੱਚੇ ਨੂੰ ਮੌਤ ਦੇ ਮੂੰਹ 'ਚ ਧੱਕ ਕੇ ਪਰਿਵਾਰ ਦੀਆਂ ਖੁਸ਼ੀਆਂ ਹੀ ਉਜਾੜ ਦਿੱਤੀਆਂ ਹਨ। ਪ੍ਰਦਸ਼ਨਕਾਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਅੰਦਰ ਅਤੇ ਸਾਰੇ ਮਾਰਗਾਂ 'ਤੇ ਰੋਸ ਮਾਰਚ ਵੀ ਕੱਢਿਆ ਅਤੇ ਇਸ ਦੌਰਾਨ ਖੁੱਲੀਆਂ ਇੱਕਾ-ਦੁੱਕਾ ਦੁਕਾਨਾਂ ਨੂੰ ਬੰਦ ਵੀ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਪੁਲਸ ਨੇ ਸਖ਼ਤ ਘੇਰਾਬੰਦੀ ਕੀਤੀ ਹੋਈ ਹੈ ਅਤੇ ਡੀ. ਐੱਸ. ਪੀ. ਸਤਪਾਲ ਸ਼ਰਮਾ ਆਪ ਸਾਰੇ ਪ੍ਰਬੰਧ ਵੇਖ ਰਹੇ ਸਨ।


author

Babita

Content Editor

Related News