ਟਿੱਪਰ ਮਾਲਕਾਂ ਨੇ ਨੈਸ਼ਨਲ ਹਾਈਵੇਅ ''ਤੇ ਲਾਇਆ ਧਰਨਾ, ਆਵਾਜਾਈ ਹੋਈ ਪ੍ਰਭਾਵਿਤ
Monday, May 29, 2023 - 11:12 AM (IST)

ਸਾਹਨੇਵਾਲ/ਖੰਨਾ (ਜਗਰੂਪ, ਵਿਪਨ) : ਪੰਜਾਬ ਦੀ ਟਿੱਪਰ ਐਸੋਸੀਏਸ਼ਨ ਵੱਲੋਂ ਮਾਈਨਿੰਗ ਨੀਤੀ ਦੇ ਖ਼ਿਲਾਫ਼ ਸਾਹਨੇਵਾਲ ਦੇ ਨੈਸ਼ਨਲ ਹਾਈਵੇਅ 'ਤੇ ਧਰਨਾ ਦਿੱਤਾ ਗਿਆ। ਟਿੱਪਰ ਮਾਲਕਾਂ ਵੱਲੋਂ ਮਸ਼ੀਨਾਂ, ਟਿੱਪਰਾਂ ਅਤੇ ਟਰੈਕਟਰ-ਟਰਾਲੀਆਂ ਸਮੇਤ ਨੈਸ਼ਨਲ ਹਾਈਵੇਅ 'ਤੇ ਗੁਰਦੁਆਰਾ ਸ੍ਰੀ ਅਤਰਸਰ ਦੇ ਸਾਹਮਣੇ ਤੜਕੇ 5 ਵਜੇ ਤੋਂ ਸਵੇਰੇ 10.30 ਵਜੇ ਤੱਕ ਰੋਡ ਜਾਮ ਕੀਤਾ ਗਿਆ।
ਧਰਨਾ ਲੱਗੇ ਹੋਣ ਦੌਰਾਨ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ 'ਤੇ ਆਵਾਜਾਈ ਪ੍ਰਭਾਵਿਤ ਹੋਈ। ਧਰਨੇ ਨੂੰ ਦੇਖਦੇ ਹੋਏ ਖੰਨਾ ਪੁਲਸ ਨੇ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ।
ਇਸ ਮੌਕੇ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਅਤੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ 10 ਦਿਨਾਂ ਦਾ ਭਰੋਸਾ ਦੁਆ ਕੇ ਧਰਨਾ ਚੁਕਵਾਇਆ।