ਲੁਧਿਆਣਾ ''ਚ ਪ੍ਰਦਰਸ਼ਨ ਕਾਰਨ ਲੋਕ ਪਰੇਸ਼ਾਨ, ਗੱਡੀਆਂ ਅੰਦਰ ਬੈਠ ਖਾਧੀ ਰੋਟੀ
Tuesday, Aug 13, 2019 - 03:17 PM (IST)

ਲੁਧਿਆਣਾ (ਅਨਿਲ) : ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਤੋੜੇ ਜਾਣ ਦੇ ਵਿਰੋਧ 'ਚ ਅੱਜ ਨੈਸ਼ਨਲ ਹਾਈਵੇਅ ਲਾਡੋਵਾਲ 'ਤੇ ਰਵਿਦਾਸ ਭਾਈਚਾਰੇ ਵਲੋਂ ਧਰਨਾ ਲਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ਦਿੱਲੀ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ, ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਵਲੋਂ ਉਨ੍ਹਾਂ ਵਾਹਨ ਚਾਲਕਾਂ ਨਾਲ ਵੀ ਕੁੱਟਮਾਰ ਕੀਤੀ ਗਈ, ਜਿਹੜੇ ਆਪਣੇ ਵਾਹਨ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਪ੍ਰਦਰਸ਼ਨ ਕਾਰਨ ਸੈਂਕੜੇ ਲੋਕ ਆਪਣੇ ਬੱਚਿਆਂ ਨਾਲ ਮੰਜ਼ਿਲ ਤੱਕ ਪੁੱਜਣ ਲਈ ਪੈਦਲ ਚੱਲਣ ਲਈ ਮਜਬੂਰ ਹੋ ਗਏ ਅਤੇ ਉਨ੍ਹਾਂ ਨੂੰ ਰਸਤਾ ਬੰਦ ਹੋਣ ਕਾਰਨ ਆਪਣੇ ਵਾਹਨਾਂ ਅੰਦਰ ਹੀ ਰੋਟੀ ਖਾਣੀ ਪਈ।