ਬਰਨਾਲਾ ''ਚ ਆਂਗਨਵਾੜੀ ਵਰਕਰਾਂ ਦਾ ਰੋਸ ਧਰਨਾ (ਤਸਵੀਰਾਂ)

07/10/2017 4:06:29 PM

ਬਰਨਾਲਾ (ਪੁਨੀਤ ਮਾਨ)— ਆਂਗਨਵਾੜੀ ਮੁਲਾਜ਼ਮ ਯੂਨੀਅਨ ਬਰਨਾਲਾ ਨੇ ਆਪਣੇ ਹੱਕਾਂ ਨੂੰ ਲੈ ਕੇ ਡੀ. ਸੀ. ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ। ਇਸ ਰੋਸ ਧਰਨੇ 'ਚ ਵੱਡੀ ਗਿਣਤੀ ਵਿਚ ਜ਼ਿਲੇ ਭਰ ਦੇ ਆਂਗਨਵਾੜੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਹਰਿਆਣਾ ਦੇ ਪੈਟਰਨ 'ਤੇ ਉਨ੍ਹਾਂ ਦਾ ਪੇਅ ਸਕੇਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਨਾਂ ਘੱਟ ਤਨਖਾਹਾਂ 'ਤੇ ਵਰਕਰਾਂ ਦਾ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ। ਦੂਜੇ ਪਾਸੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ। ਇਸ ਨਾਲ ਵਰਕਰਾਂ 'ਤੇ ਕੰਮਕਾਜ਼ ਦਾ ਭਾਰ ਵਧਦਾ ਹੈ, ਜੋ ਕਿ ਸਰਾਸਰ ਗਲਤ ਹੈ। ਸੈਟਰਾਂ ਲਈ ਬਿਲਡਿੰਗ ਦਾ ਪ੍ਰਬੰਧ ਅਤੇ ਪਾਣੀ ਦਾ ਪ੍ਰਬੰਧ, ਹੈਲਪਰਾਂ ਦੀ ਪ੍ਰਮੋਸ਼ਨ, ਬਦਲੀ, ਬਾਰਡਬੰਦੀ ਨੂੰ ਖਤਮ ਕਰਨ ਦੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਨਾਲ ਮੰਨਣ ਦੀ ਸੂਰਤ ਵਿਚ ਸਰਕਾਰ ਦੇ ਖਿਲਾਫ ਸੰਘਰਸ਼ ਜਾਰੀ ਰਹੇਗਾ।


Kulvinder Mahi

News Editor

Related News