ਛੱਤ ''ਤੇ ਖੜ੍ਹੇ ਗੁਆਂਢੀ ਨਾਲ ਹੋਈ ਲੜਾਈ, ਸਿਰ ''ਚ ਇੱਟ ਮਾਰ ਕੇ ਕੀਤਾ ਜ਼ਖ਼ਮੀ

Saturday, Jun 22, 2024 - 01:11 PM (IST)

ਛੱਤ ''ਤੇ ਖੜ੍ਹੇ ਗੁਆਂਢੀ ਨਾਲ ਹੋਈ ਲੜਾਈ, ਸਿਰ ''ਚ ਇੱਟ ਮਾਰ ਕੇ ਕੀਤਾ ਜ਼ਖ਼ਮੀ

ਤਪਾ ਮੰਡੀ (ਸ਼ਾਮ, ਗਰਗ)- ਢਿਲਵਾਂ ਰੋਡ ਸਥਿਤ ਸੂਰੀਯਾ ਸਿਟੀ ਕਾਲੋਨੀ ‘ਚ ਛੱਤ ‘ਤੇ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਲੈਕੇ ਗੁਆਂਢੀਆਂ ਦੀ ਹੋਈ ਲੜਾਈ ‘ਚ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ਦੇ ਸਿਰ ‘ਚ ਕਥਿਤ ਤੌਰ 'ਤੇ ਇੱਟ ਮਾਰ ਕੇ ਪਿਉ-ਪੁੱਤ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਨਸ਼ੇ ਖ਼ਿਲਾਫ਼ ਪੰਜਾਬ ਪੁਲਸ ਦੀ ਦਬਿਸ਼! 2 ਔਰਤਾਂ ਨੂੰ ਰੰਗੇ ਹੱਥੀਂ ਕੀਤਾ ਕਾਬੂ

ਹਸਪਤਾਲ ਤਪਾ ‘ਚ ਜ਼ੇਰੇ ਇਲਾਜ ਮਹਿਰੋਜ ਢੀਂਗਰਾ ਪੁੱਤਰ ਰਾਜ ਕੁਮਾਰ ਵਾਸੀ ਸੂਰੀਯਾ ਸਿਟੀ ਨੇ ਦੱਸਿਆ ਕਿ ਉਹ ਅਪਣੇ ਘਰ ਦੀ ਛੱਤ ਤੇ ਖੜ੍ਹਾ ਸੀ ਤਾਂ ਘਰ ਦੀ ਗੁਆਂਢੀ ਜੋ ਨਵੇਂ ਘਰ ਦਾ ਨਿਰਮਾਣ ਕਰ ਰਿਹਾ ਸੀ ਆਪਣੀ ਛੱਤ ਤੇ ਖੜ੍ਹੇ ਪਾਣੀ ਨੂੰ ਬਨ੍ਹੇਰੇ ‘ਚ ਮੋਰੀ ਕਰਕੇ ਸਾਡੀ ਛੱਤ ‘ਤੇ ਕੱਢ ਰਿਹਾ ਸੀ। ਜਦ ਇਸ ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਗੁਆਂਢੀ ਗਾਲੀ-ਗਲੋਚ ਕਰਨ ਲੱਗ ਪਿਆ ਅਤੇ ਸਾਡੀ ਛੱਤ 'ਤੇ ਆ ਕੇ ਕੁੱਟਮਾਰ ਕਰਕੇ ਕਮੀਜ਼ ਫਾੜਕੇ ਮੇਰੇ ਮੱਥੇ ‘ਤੇ ਇੱਟ ਮਾਰਨ ਨਾਲ ਲਹੂਲੁਹਾਣ ਹੋ ਗਿਆ। ਜਦ ਲੜਾਈ ਦਾ ਰੋਲਾ ਸੁਣਕੇ ਮੇਰੇ ਪਿਤਾ ਛੱਤ 'ਤੇ ਆਏ ਤਾਂ ਉਨ੍ਹਾਂ ਨੇ ਮੇਰੇ ਪਿਤਾ ਦੀ ਅੱਖ 'ਤੇ ਵੀ ਮੁੱਕਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਪਿਉ-ਪੁੱਤ ਨੂੰ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ - ਗੁਆਂਢੀ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ, 6 ਮਹੀਨਿਆਂ ਤਕ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨਾਂ ‘ਤੇ ਗੁਰਮੀਤ ਸਿੰਘ ਪੁੱਤਰ ਲਛਮਣ ਸਿੰਘ ਅਤੇ ਜਸਵੰਤ ਸਿੰਘ ਵਾਸੀ ਮੋੜ ਨਾਭਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News