ਕਾਂਗਰਸ-ਭਾਜਪਾ ਧਰਨੇ ''ਤੇ, ਭ੍ਰਿਸ਼ਟਾਚਾਰ ਅਤੇ ਝੂਠੇ ਵਾਅਦਿਆਂ ਖਿਲਾਫ ਖੋਲ੍ਹਿਆ ਮੋਰਚਾ  (ਤਸਵੀਰਾਂ)

Saturday, Sep 16, 2017 - 07:03 PM (IST)

ਜਲੰਧਰ(ਚੋਪੜਾ, ਪਾਹਵਾ)— ਕਾਂਗਰਸ ਅਤੇ ਭਾਜਪਾ ਵੱਲੋਂ ਆਪਣੀਆਂ-ਆਪਣੀਆਂ ਸਰਕਾਰਾਂ ਦੀਆਂ ਉਪਲੱਬਧੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਝੂਠੇ ਵਾਅਦਿਆਂ ਦੇ ਖਿਲਾਫ ਸ਼੍ਰੀ ਰਾਮ ਚੌਕ 'ਚ ਸ਼ਨੀਵਾਰ ਨੂੰ ਧਰਨਾ ਦਿੱਤਾ ਗਿਆ। ਦੋਵੇਂ ਪਾਰਟੀਆਂ ਆਹਮੋ-ਸਾਹਮਣੇ ਧਰਨੇ 'ਤੇ ਬੈਠੀਆਂ। ਕਾਂਗਰਸ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਸਾਢੇ 3 ਸਾਲਾਂ 'ਚ ਕੀਤੇ ਗਏ ਝੂਠੇ ਵਾਅਦੇ ਅਤੇ ਸਾਬਕਾ ਬਾਦਲ ਸਰਕਾਰ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ। 
ਉਥੇ ਹੀ ਦੂਜੇ ਪਾਸੇ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੀ ਅਗਵਾਈ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਦਾ ਕੱਚਾ ਚਿੱਠਾ ਖੋਲ੍ਹਿਆ ਗਿਆ। ਇਕ ਹੀ ਸਮੇਂ ਦੋਵੇਂ ਪਾਰਟੀਆਂ ਦੇ ਆਹਮੋ-ਸਾਹਮਣੇ ਹੋਣ ਵਾਲ ਕੀ ਸਿਆਸੀ ਤਣਾਅ ਦਾ ਮਾਹੌਲ ਹੈ। ਕਾਂਗਰਸ ਵੱਲੋਂ ਭਾਜਪਾ ਦੇ ਬਰਾਬਰ ਦਿੱਤੇ ਜਾ ਰਹੇ ਧਰਨੇ ਦੇ ਸੰਦਰਭ 'ਚ ਜ਼ਿਲਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸੰਦਰਭ 'ਚ ਆਹਲੂਵਾਲੀਆ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੋਦੀ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਖਿਲਾਫ ਕਾਂਗਰਸ ਨੇ ਕਿਸੇ ਧਰਨੇ ਦਾ ਆਯੋਜਨ ਨਹੀਂ ਕੀਤਾ ਹੈ, ਜਿਸ ਨਾਲ ਜ਼ਾਹਰ ਹੁੰਦਾ ਹੈ ਕਿ ਜ਼ਿਲਾ ਕਾਂਗਰਸ 'ਚ ਪਨਪੀ ਗੁਟਬਾਜ਼ੀ ਵੀ ਧਰਨੇ ਦੌਰਾਨ ਖੁੱਲ੍ਹ ਕੇ ਸਾਹਮਣੇ ਆਵੇਗੀ। 

PunjabKesari

ਉਥੇ ਹੀ ਕਾਂਗਰਸ ਨੇ ਦੇਰ ਰਾਤ ਸ਼੍ਰੀ ਰਾਮ ਚੌਕ 'ਤੇ ਇਕ ਹੋਰਡਿੰਗ ਲਗਾਇਆ, ਜਿਸ 'ਤੇ ਮੋਦੀ ਸਰਕਾਰ ਦੇ ਝੂਠੇ ਵਾਅਦੇ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੀਆਂ ਨਾਕਾਮੀਆਂ ਅਤੇ ਕੈਪਟਨ ਸਰਕਾਰ ਦੀ 6 ਮਹੀਨਿਆਂ ਦੀਆਂ ਉਪਲੱਬਧੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ। ਇਸ ਹੋਰਡਿੰਗ 'ਚ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਹੈਨਰੀ, ਵਿਧਾਇਕ ਰਿੰਕੂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਹੋਰਡਿੰਗ 'ਚ ਮੋਦੀ ਸਰਕਾਰ ਵੱਲੋਂ ਹਰ ਇਕ ਖਾਤੇ 'ਚ 15-15 ਲੱਖ ਰੁਪਏ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਮੇਤ ਅਨੇਕਾਂ ਵਾਅਦਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਬਾਦਲ ਸਰਕਾਰ ਦੇ ਦਿੱਤੇ ਵੇਰਵੇ 'ਚ ਪੰਜਾਬ ਦੇ ਨਸ਼ੇ, ਬੇਅਦਬੀ ਦੀਆਂ ਘਟਨਾਵਾਂ, ਰੀਅਲ ਅਸਟੇਟ ਕਾਰੋਬਾਰ, ਇੰਡਸਟਰੀ ਦੇ ਦੂਜੇ ਸੂਬਿਆਂ 'ਚ ਪਲਾਇਨ, ਗਲਤ ਨੀਤੀਆਂ ਨਾਲ ਵਪਾਰ ਦੇ ਮੰਦੀ ਦੇ ਦੌਰ 'ਚ ਜਾਣ ਦਾ ਜ਼ਿਕਰ ਕੀਤਾ ਗਿਆ ਹੈ। 
ਉਥੇ ਹੀ ਕੈਪਟਨ ਸਰਕਾਰ ਦੀਆਂ 6 ਮਹੀਨੇ ਦੀਆਂ ਉਪਲੱਬਧੀਆਂ 'ਚ ਨਸ਼ਿਆਂ 'ਤੇ ਨਕੇਲ, ਕਿਸਾਨਾਂ ਦਾ ਕਰਜ਼ਾ ਮੁਆਫ, ਇੰਡਸਟਰੀ ਨੂੰ ਸਸਤੀ ਬਿਜਲੀ ਸਮੇਤ ਵਪਾਰ ਨੂੰ ਵਧੀਆ ਕਰਨ ਦਾ ਵੇਰਵਾ ਦਿੱਤਾ ਗਿਆ ਹੈ। ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਧਰਨੇ 'ਚ ਕਾਂਗਰਸ ਦੇ ਅਹੁਦਾ ਅਧਿਕਾਰੀ, ਕੌਂਸਲਰਾਂ ਸਮੇਤ ਵਿਧਾਇਕ ਵੀ ਆਪਣੀ ਮੌਜੂਦਗੀ ਦਰਜ ਕਰਵਾਉਣਗੇ।


Related News