ਛੋਟਾ ਹਾਥੀ ਯੂਨੀਅਨ ਅਤੇ ਰੇਹਡ਼ਾ ਯੂਨੀਅਨ ਹੋਈਆਂ ਆਹਮਣੇ-ਸਾਹਮਣੇ
Friday, Jun 15, 2018 - 08:12 AM (IST)

ਕੋਟ ਈਸੇ ਖਾਂ (ਗਰੋਵਰ, ਸੰਜੀਵ) - ਕਸਬਾ ਕੋਟ ਈਸੇ ਖਾਂ ’ਚ ਛੋਟੇ ਹਾਥੀ ਯੂਨੀਅਨ ਅਤੇ ਰੇਹਡ਼ਾ ਯੂਨੀਅਨ ’ਚ ਲੋਡਿੰਗ ਅਤੇ ਅਣਲੋਡਿੰਗ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਸਥਿਤੀ ਤਨਾਅਪੂਰਨ ਬਣੀ ਰਹਿੰਦੀ ਹੈ, ਪਰ ਅੱਜ ਭਾਰ ਢਾਹੁਣ ਸਬੰਧੀ ਇਨ੍ਹਾਂ ਦੋਵਾਂ ’ਚ ਤਕਰਾਰ ਹੋ ਗਿਆ ਅਤੇ ਦੋਨੋਂ ਯੂਨੀਅਨਾਂ ਆਹਮਣੇ-ਸਾਹਮਣੇ ਹੋ ਗਈਆਂ। ਤਰਕਾਰ ਇੰਨਾ ਵਧ ਗਿਆ ਕਿ ਨੌਬਤ ਤੇਜਧਾਰ ਹਥਿਆਰ ਕੱਢਣ ਤੱਕ ਪਹੁੰਚ ਗਈ। ਛੋਟਾ ਹਾਥੀ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਰੇਹਡ਼ਾ ਚਾਲਕ ਵ੍ਹੀਕਲਾਂ ਕੋਲ ਭਾਰ ਢਾਹੁਣ ਦਾ ਕੋਈ ਪਰਮਿਟ ਨਹੀਂ ਹੈ, ਫਿਰ ਵੀ ਇਹ ਮਾਲ ਢਾਹੁਣ ਲੱਗ ਪੈਂਦੇ ਹਨ ਜਦਕਿ ਅਸੀਂ ਸਰਕਾਰ ਨੂੰ ਟੈਕਸ ਭਰਦੇ ਹਾਂ ਅਤੇ ਸਾਡੇ ਕੋਲ ਪਰਮਿਟ ਹੈ।
ਤਰਕਾਰ ਜ਼ਿਆਦਾ ਵਧਣ ’ਤੇ ਦੋਨੋਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ, ਜਿਥੇ ਐੱਸ. ਐੱਚ. ਓ. ਜੇ. ਜੇ. ਅਟਵਾਲ ਦੀ ਅਗਵਾਈ ’ਚ ਏ. ਐੱਸ. ਆਈ. ਗੁਰਪਾਲ ਸਿੰਘ ਨੇ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਕਰਵਾਇਆ, ਜਿਸ ਤਹਿਤ ਰੇਹਡ਼ੇ ਵਾਲੇ 10-12 ਕਿਲੋ ਮੀਟਰ ਤੱਕ ਅਤੇ ਕੁਇੰਟਲ ਤੋਂ ਜ਼ਿਆਦਾ ਦਾ ਭਾਰ ਨਹੀਂ ਲੋਡਿੰਗ ਕਰਨਗੇ। ਇਸ ਦੇ ਨਾਲ ਹੀ ਸਬਜ਼ੀ ਅਤੇ ਲੱਕਡ਼ ਦਾ ਸਮਾਨ ਬਿਲਕੁੱਲ ਨਹੀਂ ਲੋਡਿੰਗ ਕਰਨਗੇ। ਜੇਕਰ ਦੋਨੋਂ ਧਿਰਾਂ ’ਚੋਂ ਕਿਸੇ ਨੇ ਵੀ ਜ਼ਿਆਦਤੀ ਕੀਤੀ ਤਾਂ ਉਸਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੋਨੂੰ ਅਰੋਡ਼ਾ, ਅਸ਼ੋਕ ਕੁਮਾਰ, ਪ੍ਰੀਤਮ ਸਿੰਘ, ਬਲਵੀਰ ਸਿੰਘ, ਚਮਕੌਰ ਸਿੰਘ, ਤਰਸੇਮ ਸਿੰਘ, ਮਨੋਹਰ ਲਾਲ, ਮੰਗਾ ਬਾਵਾ ਆਦਿ ਹਾਜ਼ਰ ਸਨ।