ਭੜਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ ਕੱਢੀ ਭੜਾਸ

Sunday, Jun 17, 2018 - 08:39 AM (IST)

ਭੜਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ ਕੱਢੀ ਭੜਾਸ

 ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਸ਼ਹਿਰ ਦੀਆਂ ਸਡ਼ਕਾਂ ਟੁੱਟੀਆਂ ਪਈਆਂ ਹਨ, ਜਿਸ ਕਾਰਨ ਆਮ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ।  ਸਡ਼ਕਾਂ ਟੁੱਟੀਆਂ ਹੋਣ ਕਾਰਨ ਕਈ ਸਡ਼ਕ ਹਾਦਸੇ ਹੋ ਚੁੱਕੇ ਹਨ, ਜਿਸ ਕਰ ਕੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਅਾਂ ਹਨ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਟੁੱਟੀਆਂ ਸਡ਼ਕਾਂ ਕਾਰਨ  ਹੀ ਅੱਜ ਸਦਰ ਬਾਜ਼ਾਰ ਨੇਡ਼ੇ ਕਮਲਾ ਮਾਰਕੀਟ ਵਿਚ ਇਕ ਪੱਥਰ ਭੁੜਕ  ਕੇ ਇਕ ਸ਼ੋਅਰੂਮ ਦੇ ਸ਼ੀਸ਼ੇ ਨਾਲ ਜਾ ਟਕਰਾਇਆ, ਜਿਸ  ਕਾਰਨ ਸ਼ੀਸ਼ਾ ਚਕਨਾਚੂਰ ਹੋ ਗਿਆ। ਇਸ ਘਟਨਾ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ।   ਦੁਕਾਨਦਾਰ ਪ੍ਰਕਾਸ਼ ਚੰਦ ਨੇ ਦੱਸਿਆ ਕਿ ਮੇਰੀ ਕਮਲਾ ਮਾਰਕੀਟ ’ਚ ਗਿਫਟ ਆਈਟਮਾਂ ਦੀ ਦੁਕਾਨ ਹੈ। ਦੁਕਾਨ ਦੇ ਅੱਗੇ ਕੀਮਤੀ ਸ਼ੀਸ਼ਾ ਲੱਗਿਆ ਹੋਇਆ ਸੀ। ਮਾਰਕੀਟ ਦੀਆਂ ਸਡ਼ਕਾਂ ਟੁੱਟੀਆਂ ਪਈਆਂ ਹਨ। ਇਕ ਸਕੂਟਰ ਮਾਰਕੀਟ ਵਿਚੋਂ ਲੰਘ ਰਿਹਾ ਸੀ, ਜਿਸ ਕਾਰਨ ਇਕ ਪੱਥਰ  ਭੁੜਕ  ਕੇ ਮੇਰੀ ਦੁਕਾਨ ਦੇ ਸ਼ੀਸ਼ੇ ਨਾਲ ਜਾ ਟਕਰਾਇਆ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਸ਼ੀਸ਼ੇ ਦੀ ਕੀਮਤ ਲਗਭਗ  40 ਹਜ਼ਾਰ ਰੁਪਏ ਸੀ। ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਅੱਜ ਮੇਰਾ ਨੁਕਸਾਨ ਹੋ ਗਿਆ।


Related News