ਬਸਪਾ ਆਗੂਆਂ ਵੱਲੋਂ ਮੰਗਾਂ ਸਬੰਧੀ ਡੀ. ਸੀ. ਦਫਰਤ ਅੱਗੇ ਧਰਨਾ

Sunday, Jul 08, 2018 - 08:14 AM (IST)

ਬਸਪਾ ਆਗੂਆਂ ਵੱਲੋਂ ਮੰਗਾਂ ਸਬੰਧੀ ਡੀ. ਸੀ. ਦਫਰਤ ਅੱਗੇ ਧਰਨਾ

 ਫਿਰੋਜ਼ਪੁਰ (ਕੁਮਾਰ, ਮਨਦੀਪ) - ਬਸਪਾ ਦੇ ਵਰਕਰਾਂ ਨੇ ਬਲਵਿੰਦਰ ਸਿੰਘ ਮੱਲਵਾਲ ਤੇ ਪੂਰਨ ਭੱਟੀ ਦੀ ਅਗਵਾਈ ਹੇਠ ਡੀ. ਸੀ. ਦਫਤਰ ਫਿਰੋਜ਼ਪੁਰ ਅੱਗੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਨੂੰ ਰੋਕਣ ਦੀ ਮੰਗ  ਸਬੰਧੀ ਰੋਸ ਧਰਨਾ ਦਿੱਤਾ ਤੇ ਨਾਇਬ ਤਹਿਸੀਲਦਾਰ ਨਰਿੰਦਰ ਕੁਮਾਰ ਨੂੰ ਮੰਗ- ਪੱਤਰ ਸੌਂਪਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੇਂਦਰ ਸਰਕਾਰ ਦੀ ਸਕੀਮ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ  ਲਈ ਲਾਗੂ ਕੀਤੀ ਗਈ ਸੀ, ਜਿਸ ਨਾਲ ਲੱਖਾਂ ਗਰੀਬ ਬੱਚਿਆਂ ਨੂੰ ਲਾਭ ਹੋਣਾ ਸੀ ਪਰ ਇਸ ਸਕੀਮ ਨੂੰ ਕਮਜ਼ੋਰ ਕਰਨ ਲਈ ਹੁਣ ਕੇਂਦਰ ਸਰਕਾਰ ਨੇ ਦਾਖਲਾ ਲੈਣ ਵਾਲੇ ਬੱਚਿਆਂ ਤੋਂ ਮੌਕੇ ’ਤੇ ਦਾਖਲਾ ਫੀਸ ਦੇਣ ਦਾ ਫੈਸਲਾ ਲਿਆ ਹੈ, ਜੋ ਕਿ ਨਿੰਦਾਯੋਗ ਹੈ। ਆਗੂਆਂ ਨੇ ਪੰਜਾਬ ਵਿਚ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਅਸਫਲ ਸਾਬਤ ਹੋ ਰਹੀ ਹੈ, ਜਿਸ ਕਾਰਨ ਸੈਂਕਡ਼ੇ ਨੌਜਵਾਨ ਨਸ਼ਿਆਂ ਕਰ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
 ਉਨ੍ਹਾਂ ਕਿਹਾ ਕਿ ਸਰਕਾਰ ਨਸ਼ਾਖੋਰੀ ਬੰਦ ਕਰਨ ਲਈ ਸਖਤ ਕਦਮ ਉਠਾਵੇ ਤਾਂ ਕਿ ਨੌਜਵਾਨ ਪੀਡ਼੍ਹੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸੁਖਦੇਵ ਸਿੰਘ, ਰੇਸ਼ਮ ਭੱਟੀ, ਪ੍ਰਤਾਪ ਸਿੰਘ, ਬੂਟਾ ਸਿੰਘ, ਨਛੱਤਰ ਸਿੰਘ, ਰਾਕੇਸ਼ ਲੋਹਕਾ, ਬਲਵੀਰ ਸਿੰਘ, ਕੁਲਵੰਤ ਸਿੰਘ, ਰਜਿੰਦਰ ਸਿੰਘ, ਪਿੱਪਲ ਸਿੰਘ, ਨੱਥਾ ਸਿੰਘ, ਜਸਵੰਤ ਸਿੰਘ, ਮੰਗਲ ਸਿੰਘ, ਇੰਦਰਜੀਤ ਸਿੰਘ ਸੰਧੂ, ਪਵਨ ਕੁਮਾਰ, ਸੋਨਾ ਰਾਮ, ਸੰਨੀ ਭੱਟੀ ਆਦਿ ਵੱਡੀ ਗਿਣਤੀ ’ਚ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।

 


Related News