SMO ਦੇ ਤਬਾਦਲੇ ਦੇ ਵਿਰੋਧ ’ਖਰੜ ਸਿਵਲ ਹਸਪਤਾਲ ’ਚ ਧਰਨਾ, ਚੱਕਾ ਜਾਮ ਦੀ ਦਿੱਤੀ ਚਿਤਾਵਨੀ
Thursday, Jul 02, 2026 - 02:13 PM (IST)
ਖਰੜ (ਅਮਰਦੀਪ) : ਸਰਕਾਰੀ ਹਸਪਤਾਲ ਖਰੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜੇਸ਼ ਕੁਮਾਰ ਦੇ ਤਬਾਦਲੇ ਦੇ ਵਿਰੋਧ ’ਚ ਸਿਵਲ ਹਸਪਤਾਲ ਖਰੜ ਦੇ ਬਾਹਰ ਵੱਖ-ਵੱਖ ਸਿਆਸੀ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਡਾ. ਰਾਜੇਸ਼ ਕੁਮਾਰ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਦੇ ਅੰਦਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਚੱਕਾ ਜਾਮ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਮੈਬਰ ਪੰਜਾਬ ਪ੍ਰਦੇਸ ਕਾਂਗਰਸ ਸਵਰਨਜੀਤ ਕੌਰ, ਜਨ ਹਿੱਤ ਵਿਕਾਸ ਕਮੇਟੀ ਪ੍ਰਧਾਨ ਰਣਜੀਤ ਸਿੰਘ ਹੰਸ, ਭਾਜਪਾ ਆਗੂ ਅਮਰੀਕ ਸਿੰਘ ਹੈਪੀ, ਭਾਜਪਾ ਨਰਿੰਦਰ ਸਿੰਘ ਰਾਣਾ, ਸ਼੍ਰੋਮਣੀ ਅਕਾਲੀ ਦਲ ਸਿਟੀ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਨੇ ਕਿਹਾ ਕਿ ਡਾ. ਰਾਜੇਸ਼ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ-ਹਰ ਮਰੀਜ਼ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਇਸ ਮੌਕੇ ਜਸਪਾਲ ਸਿੰਘ ਬਲਾਕ ਪ੍ਰਧਾਨ ਐਸ.ਸੀ.ਸੈੱਲ ਕਾਂਗਰਸ, ਸਰਬਜੀਤ ਕੌਰ ਸੈਣੀ, ਅਮਰਜੀਤ ਕੌਰ, ਰੇਨੂੰ ਕਰਵਲ, ਹਰਬੰਸ ਕੌਰ ਮਾਵੀ, ਬਾਬੂ ਸਿੰਘ ਪਮੌਰ ਸਮੇਤ ਇਲਾਕਾ ਵਾਸੀ ਹਾਜ਼ਰ ਸਨ।
