ਐਨਸੀਡੀ ਕੌਂਸਲਰ ਹਰਜਿੰਦਰ ਸਿੰਘ ਦੀ ਬਦਲੀ ਕਾਰਨ ਲੋਕਾਂ 'ਚ ਰੋਸ, ਬਦਲੀ ਰੱਦ ਨਾ ਹੋਈ ਤਾਂ ਲਾਵਾਂਗੇ ਧਰਨਾ- ਗਾਗਾ ਸਿੱਧੂ

Saturday, Jul 04, 2020 - 04:52 PM (IST)

ਐਨਸੀਡੀ ਕੌਂਸਲਰ ਹਰਜਿੰਦਰ ਸਿੰਘ ਦੀ ਬਦਲੀ ਨੂੰ ਲੈਕੇ ਲੋਕਾਂ ਵੱਲੋ ਨਾਅਰੇਬਾਜ਼ੀ ਬਦਲੀ ਰੱਦ ਨਾ ਹੋਈ ਤਾਂ ਧਰਨਾ ਲਗਾਉਣ ਲਈ ਹੋਵਾਂਗੇ ਮਜਬੂਰ- ਗਾਗਾ ਸਿੱਧੂ 

ਸ਼ੇਰਪੁਰ (ਸਿੰਗਲਾ) -  ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਡਿਊਟੀ ਕਰ ਰਹੇ ਐੱਨ ਸੀ ਡੀ ਕੌਂਸਲਰ ਹਰਜਿੰਦਰ ਸਿੰਘ ਸ਼ੇਰਪੁਰ ਸਰਕਾਰੀ ਹਸਪਤਾਲ ਵਿਚ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਸਨ। ਪਰ ਵਿਭਾਗ ਵੱਲੋਂ ਉਨ੍ਹਾਂ ਦੀ ਬਦਲੀ ਘਾਬਦਾਂ ਵਿਖੇ ਕਰ ਦਿੱਤੀ ਗਈ ਹੈ। ਜਿਸ ਕਰਕੇ ਕਸਬਾ ਸੇਰਪੁਰ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੇਰਪੁਰ ਵਿਖੇ ਸੀਐਚਸੀ ਦੇ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸਾਬਕਾ ਪੰਚਾਇਤ ਮੈਂਬਰ ਹਰਮੰਦਰ ਸਿੰਘ ਗਾਗਾ ਸਿੱਧੂ ਤੇ ਬਲਦੇਵ ਸਿੰਘ ਘਨੌਰੀ ਖੁਰਦ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਫੈਡਰੇਸ਼ਨ ਤਹਿਸੀਲ ਧੂਰੀ ਦੇ ਜਨਰਲ ਸਕੱਤਰ ਤੇ ਸਾਬਕਾ ਬਲਾਕ ਸੰਮਤੀ ਮੈਂਬਰਾਂ ਨੇ ਕੀਤਾ ।

ਉਨ੍ਹਾਂ ਨੇ ਕਿਹਾ ਕਿ ਕੌਂਸਲਰ ਹਰਜਿੰਦਰ ਸਿੰਘ ਪਿਛਲੇ ਮਹੀਨਿਆਂ ਤੋਂ ਸਰਕਾਰੀ ਹਸਪਤਾਲ ਸ਼ੇਰਪੁਰ ਵਿਚ ਆਪਣੀ ਡਿਊਟੀ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਿਹਾ ਸੀ। ਕਦੇ ਵੀ ਸਾਨੂੰ ਦਵਾਈ ਜਾਂ ਹੋਰ ਮੁਸ਼ਕਿਲ ਨਹੀਂ ਆਉਣ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੌਂਸਲਰ ਹਰਜਿੰਦਰ ਸਿੰਘ ਦਿਨ ਵਿਚ ਘੱਟੋ-ਘੱਟ ਸੈਕੜੇ ਮਰੀਜ਼ਾਂ ਨੂੰ ਦਵਾਈ ਦਿੰਦਾ ਸੀ। ਪਰ ਜਦੋਂ ਦੀ ਹਰਜਿੰਦਰ ਸਿੰਘ ਦੀ ਬਦਲੀ ਕੀਤੀ ਗਈ ਹੈ ਉਸੇ ਦਿਨ ਤੋਂ ਦਵਾਈ ਲੈਣ ਵਾਲਿਆਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਪ੍ਰਸ਼ਾਸਨ ਨੂੰ ਚਿੰਤਾਵਨੀ ਦਿੰਦਿਆਂ ਕਿਹਾ ਜੇਕਰ ਪ੍ਰਸ਼ਾਸਨ ਇੱਕ ਦੋ ਦਿਨਾਂ ਦੇ ਵਿਚ ਕੌਂਸਲਰ ਹਰਜਿੰਦਰ ਸਿੰਘ ਦੀ ਬਦਲੀ ਘਾਬਦਾਂ ਤੋਂ ਸ਼ੇਰਪੁਰ ਦੀ ਨਹੀਂ ਕਰਦਾ ਤਾਂ ਸਮੂਹ ਭਰਾਤਰ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਵੱਡੇ ਪੱਧਰ 'ਤੇ ਧਰਨਾ ਦਿੱਤਾ ਜਾਵੇਗਾ ਤੇ ਰੋਡ ਜਾਮ ਕੀਤਾ ਜਾਵੇਗਾ ।

ਇਸ ਮੌਕੇ ਜਗਤਾਰ ਸਿੰਘ ਤਾਰੀ, ਮਿੰਟੂ ਬਾਜਵਾ, ਹਰਦੀਪ ਸਿੰਘ, ਬਰਲਾਜ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਮੇਹਰ ਸਿੰਘ, ਕਸ਼ਮੀਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਗੁਲਾਬੀ, ਗੋਲਡੀ,ਮੁਖਤਿਆਰ ਸਿੰਘ, ਅਜੈਬ ਸਿੰਘ, ਸ਼ਿੰਦਰ ਸਿੰਘ, ਸੁਖਪਾਲ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।


Harinder Kaur

Content Editor

Related News