ਗੋਕਲ ਨਗਰ ’ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਵਿਰੁੱਧ ਰੋਸ ਪ੍ਰਦਰਸ਼ਨ
Sunday, Jul 29, 2018 - 01:57 AM (IST)
ਹੁਸ਼ਿਆਰਪੁਰ, (ਘੁੰਮਣ)- ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਮੈਂਬਰਾਂ ਨੇ ਜਲੰਧਰ ਰੋਡ ਸਥਿਤ ਮੁਹੱਲਾ ਗੋਕਲ ਨਗਰ ਵਿਖੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਖਦੇਵ ਸਿੰਘ, ਮਲਕੀਤ ਪਾਲ, ਸੁਰਜੀਤ ਸਿੰਘ, ਬਲਵੀਰ ਕੌਰ, ਪ੍ਰਵੀਨ ਕੁਮਾਰੀ, ਕਿਰਨ, ਦੀਪਕ ਕੁਮਾਰ, ਜਗਤਾਰ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ, ਰਾਕੇਸ਼ ਕੁਮਾਰ, ਬਲਵੀਰ ਕੌਰ, ਸਰਬੱਤ ਕੌਰ, ਉਰਮਿਲਾ, ਕਮਲਜੀਤ ਕੌਰ, ਸਿਮਰਨ, ਨੀਤੂ, ਦਵਿੰਦਰ ਕੌਰ ਆਦਿ ਨੇ ਕਿਹਾ ਕਿ ਸ਼ਹਿਰ ਵਿਚ ਡਾਇਰੀਆ ਫੈਲਣ ਦੇ ਬਾਵਜੂਦ ਨਗਰ ਨਿਗਮ ਬਿਨਾਂ ਕਲੋਰੀਨੇਟ ਲੱਗੇ ਵਾਟਰ ਸਪਲਾਈ ਸਕੀਮ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਰਿਹਾ ਹੈ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਨੇ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਜਲੰਧਰ ਰੋਡ ’ਤੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ।
ਇਸ ਦੌਰਾਨ ਜੈ ਗੋਪਾਲ ਧੀਮਾਨ ਦੀ ਅਗਵਾਈ ’ਚ ਵਾਲੰਟੀਅਰਾਂ ਨੇ ਅੱਡਾ ਮਾਹਿਲਪੁਰ, ਕ੍ਰਿਸ਼ਨਾ ਨਗਰ, ਕਮਾਲਪੁਰ, ਸਿਵਲ ਹਸਪਤਾਲ ਦੇ ਅੰਦਰ ਤੇ ਬਾਹਰ, ਗੋਕਲ ਨਗਰ ਜਲੰਧਰ ਰੋਡ ਆਦਿ ਵਿਖੇ ਡਾਇਰੀਆ ਦੀ ਰੋਕਥਾਮ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪੈਂਫਲੈਟ ਵੀ ਵੰਡੇ ਗਏ।
