ਪੁਲਸ ਪ੍ਰਸ਼ਾਸਨ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਧਰਨਾ ਲਾਇਆ

08/22/2018 1:23:38 AM

ਪਟਿਆਲਾ, (ਜੋਸਨ)– ਅੱਜ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਵੱਲੋਂ ਅੱਜ ਇਥੇ ਪੂਰਬ ਮੰਡਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਾਹਮਣੇ ਜ਼ਬਰਦਸਤ ਰੋਸ ਧਰਨਾ ਦਿੱਤਾ ਗਿਆ। ਇਸ ਵਿਚ ਪੂਰਬ ਮੰਡਲ ਪਟਿਆਲਾ ਦੇ ਸਮੂਹ ਜੇਈਜ਼ ਤੇ ਹੋਰ ਡਵੀਜ਼ਨਾਂ ਦੇ ਜੇਈਜ਼ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।
 ®ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਦੱਸਿਆ ਕਿ ਮਿਤੀ 9.8.2018 ਨੂੰ ਪੁਲਸ ਥਾਣਾ ਪਸਿਆਣਾ ਵੱਲੋਂ ਇਕ ਐੈੱਫ. ਆਈ. ਆਰ. ਨੰਬਰ 126 ਤਹਿਤ ਇੰਜੀਨੀਅਰ ਸੁਖਪਾਲ ਸਿੰਘ ਜੇ. ਈ. ਅਤੇ ਐੈੱਸ. ਡੀ. ਓ. ਇੰਜੀਨੀਅਰ ਰਵੀ ਕੁਮਾਰ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਐੈੱਫ. ਆਈ. ਆਰ. ਵਿਚ ਦੋਸ਼ ਲਾਇਆ ਗਿਆ ਹੈ ਕਿ ਜਗਸੀਰ ਸਿੰਘ ਵਾਸੀ ਪਿੰਡ ਸ਼ੇਰਮਾਜਰਾ ਨੂੰ ਬਿਜਲੀ ਦਾ ਕਰੰਟ ਇਨ੍ਹਾਂ ਮੁਲਾਜ਼ਮਾਂ/ ਅਧਿਕਾਰੀਆਂ ਦੀ ਗਲਤੀ ਕਾਰਨ ਲੱਗਾ ਹੈ। ਇਹ ਦੋਸ਼ ਬਿਲਕੁੱਲ ਝੂਠਾ ਹੈ ਕਿਉਂਕਿ ਜਗਸੀਰ ਸਿੰਘ  ਨੂੰ 3 ਕੋਰ ਐਕਸ. ਐੈੱਲ. ਪੀ. ਈ. ਕੇਬਲ ਤੋਂ ਕਰੰਟ ਲੱਗਾ ਦੱਸਿਆ ਜਾਂਦਾ ਹੈ। 3 ਕੋਰ ਐਕਸ. ਐੈੱਲ. ਪੀ. ਈ. ਕੇਬਲ ਪੂਰੀ ਤਰ੍ਹਾਂ ਇਨਸੂਲੇਟਡ ਹੁੰਦੀ ਹੈ। ਇਸ ਤੋਂ ਕਰੰਟ ਨਹੀਂ ਲੱਗ ਸਕਦਾ। ਨੇਤਾਵਾਂ ਨੇ ਕਿਹਾ ਕਿ ਦੁਰਘਟਨਾਗ੍ਰਸਤ ਵਿਅਕਤੀ ਕਿਸੇ ਮਾਡ਼ੀ ਭਾਵਨਾ ਨਾਲ ਕੇਬਲ ਕੋਲ ਪਹੁੰਚਿਆ ਸੀ। ਕੇਬਲ ਕੱਟਣ ਦੀ ਕੋਸ਼ਿਸ਼ ਵਿਚ ਉਸ ਨੂੰ ਕਰੰਟ ਲੱਗਾ ਹੈ। ਜਿੱਥੇ 3 ਕੋਰ ਕੇਬਲ ਪਾਈ ਹੋਈ ਹੈ, ਉੱਥੇ ਨਾ ਹੀ ਕੋਈ ਆਮ ਰਸਤਾ ਹੈ ਅਤੇ ਨਾ ਹੀ ਉਸ ਜਗ੍ਹਾ ’ਤੇ ਕਿਸੇ ਵਿਅਕਤੀ ਦਾ ਜਾਣਾ ਬਣਦਾ ਹੈ।
 ®ਪੂਰਬ ਮੰਡਲ ਦੇ ਸਮੂਹ ਜੇਈਜ਼  ਮਿਤੀ 20.8.2018 ਤੋਂ ਕੰਮ ਬੰਦ ਕਰ ਕੇ ਪੁਲਸ ਪ੍ਰਸ਼ਾਸਨ ਅਤੇ ਮੈਨੇਜਮੈਂਟ ਖਿਲਾਫ਼ ਧਰਨੇ ’ਤੇ ਬੈਠੇ ਹਨ। ਜਦੋਂ ਤੱਕ ਪੁਲਸ ਵੱਲੋਂ ਕੀਤਾ ਪਰਚਾ ਰੱਦ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
 ®ਇਸ ਧਰਨੇ ਨੂੰ ਇੰਜੀ. ਨਵਦੀਪ ਵਾਲੀਆ ਪ੍ਰਧਾਨ ਪੂਰਬ ਮੰਡਲ ਪਟਿਆਲਾ, ਇੰਜੀ. ਸ਼ਿੰਦਰ ਸਿੰਘ ਅੈਡਵਾਈਜ਼ਰ ਸਰਕਲ ਪਟਿਆਲਾ, ਇੰਜੀ. ਚਰਨਜੀਤ ਸਿੰਘ ਪ੍ਰਧਾਨ ਮਾਡਲ ਟਾਊਨ ਮੰਡਲ, ਇੰਜੀ. ਤਰਸੇਮ ਚੰਦ ਪ੍ਰਧਾਨ ਸਮਾਣਾ ਮੰਡਲ, ਇੰਜੀ. ਨਵਜੀਤ ਸਿੰਘ ਪ੍ਰਧਾਨ ਨਾਭਾ ਮੰਡਲ, ਇੰਜੀ. ਭਗਤ ਸਿੰਘ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਸਰਕਲ ਪਟਿਆਲਾ, ਇੰਜੀ. ਹਰਮਨਦੀਪ ਕੈਸ਼ੀਅਰ, ਇੰਜੀ. ਰਾਮ ਸਿੰਘ ਪ੍ਰੈੈੱਸ ਸਕੱਤਰ, ਇੰਜੀ. ਸੋਹਨ ਲਾਲ ਅੈਡਵਾਈਜ਼ਰ ਤੇ ਇੰਜੀ. ਲਵਪ੍ਰੀਤ ਸਿੰਘ ਜੁਆਇੰਟ ਸਕੱਤਰ ਸਰਕਲ ਕਮੇਟੀ ਪਟਿਆਲਾ ਤੋਂ ਇਲਾਵਾ ਇੰਜੀ. ਸੁਰਿੰਦਰ ਸਿੰਘ ਢੋਟ ਪ੍ਰਧਾਨ ਸਰਕਲ ਕਮੇਟੀ ਪਟਿਆਲਾ ਨੇ ਵੀ ਸੰਬੋਧਨ ਕੀਤਾ। 


Related News