ਜਲ ਸਪਲਾਈ ਵਿਭਾਗ ਦੇ ਪੰਚਾਇਤੀਕਰਨ ਖਿਲਾਫ ਮੋਟਰਸਾਈਕਲ ਮਾਰਚ

Sunday, Aug 26, 2018 - 02:49 AM (IST)

ਜਲ ਸਪਲਾਈ ਵਿਭਾਗ ਦੇ ਪੰਚਾਇਤੀਕਰਨ ਖਿਲਾਫ ਮੋਟਰਸਾਈਕਲ ਮਾਰਚ

ਸੰਗਰੂਰ, (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)– ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਜਲ ਸਪਲਾਈ ਨੂੰ ਪੰਚਾਇਤਾਂ ਹਵਾਲੇ (ਨਿੱਜੀਕਰਨ)  ਕਰਨ ਖਿਲਾਫ ਸੈਂਕਡ਼ੇ ਕਰਮਚਾਰੀਆਂ ਨੇ ਮੋਟਰਸਾਈਕਲ ’ਤੇ ਕਾਲੇ ਝੰਡਿਆਂ  ਨਾਲ  ਇਲਾਕੇ ਦੇ ਪਿੰਡਾਂ ’ਚ ਰੋਸ ਮਾਰਚ ਕੀਤਾ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਮਰਾਜੀਆਂ ਅਤੇ ਸਰਮਾਏਦਾਰਾਂ ਦਾ ਪੱਖ ਪੂਰਨ ਹਿੱਤ ਆਪਣੀ ਮੁੱਢਲੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਖਹਿਡ਼ਾ ਛੁਡਾ ਰਹੀ ਹੈ। ਲੋਕ ਭਲਾਈ, ਸਿਹਤ, ਸਿੱਖਿਆ ਲੋਕਾਂ ਤੋਂ ਖੋਹਣ ਵੱਲ ਵਧ ਰਹੀ ਹੈ। ਜਦੋਂ ਸਰਕਾਰਾਂ ਵਿਭਾਗਾਂ ਨੂੰ ਚਲਾਉਣ ਤੋਂ ਹੱਥ ਖਡ਼੍ਹੇ ਕਰ ਰਹੀਆਂ ਹਨ ਤਾਂ ਪੰਚਾਇਤਾਂ ਗਲ ਮਡ਼ਨ ਦੀ ਗੱਲ ਹਾਸੋਹੀਣੀ ਜਾਪਦੀ ਹੈ। ਆਗੂਆਂ ਨੇ ਦੱਸਿਆ ਕਿ ਪਹਿਲਾਂ ਪੰਚਾਇਤਾਂ ਨੂੰ ਦਿੱਤੀਆਂ ਜਲ ਸਪਲਾਈ ਸਕੀਮਾਂ ਲਗਭਗ ਬੰਦ ਹੋ ਚੁੱਕੀਆਂ ਹਨ  ਅਤੇ ਲੋਕ ਪਾਣੀ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ 28 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵੱਲ ਕੂਚ ਕੀਤਾ ਜਾਵੇਗਾ।  ਇਸ ਮੌਕੇ ਗੁਰਚਰਨ ਸਿੰਘ ਅਕੋਈ ਸਾਹਿਬ, ਮਾਲਵਿੰਦਰ ਸੰਧੂ,  ਚਮਕੌਰ ਮਹਿਲਾਂ, ਬਲਜੀਤ ਅਕਬਰਪੁਰ, ਮਦਨ ਬਿਜਲਪੁਰ, ਹਰਜੀਤ ਬਾਲੀਆ, ਬਲਜੀਤ ਬਡਰੁੱਖਾਂ,  ਮਨਜੀਤ ਸੰਗਤਪੁਰਾ, ਪ੍ਰਤਾਪ ਮਾਂਗਟ, ਸੰਸਾਰੀ ਰਾਮ, ਬਿੱਕਰ ਨਾਗਰਾ, ਬਲਦੇਵ ਬਡਰੁੱਖਾਂ,  ਭਗਵਾਨ ਫੱਗੂਵਾਲਾ, ਸਰਬਜੀਤ ਸੰਗਰੂਰ, ਰਜਿੰਦਰ ਅਕੋਈ, ਗੁਰਜੰਟ ਉਗਰਾਹਾਂ, ਕਰਮਜੀਤ,  ਬਲਵੀਰ ਛੰਨਾ, ਸ਼ਮਸ਼ੇਰ ਬਡਰੁੱਖਾਂ, ਬਬਨਪਾਲ, ਦਰਸ਼ਨ ਝਨੇਡ਼ੀ, ਰਾਮ ਧੂਰੀ, ਜਸਕਰਨ ਅਕੋਈ  ਹਾਜ਼ਰ ਸਨ। 

ਇਨ੍ਹਾਂ ਪਿੰਡਾਂ ’ਚੋਂ ਲੰਘਿਆ ਮਾਰਚ : ਇਹ ਰੋਸ ਮਾਰਚ  ਸ਼ਹਿਰ ਤੋਂ ਪਿੰਡ ਮੰਗਵਾਲਾ, ਬੰਗਾਵਾਲੀ, ਲੱਡੀ, ਘਾਬਦਾਂ, ਭਲਵਾਨ, ਰੂਪਾਹੇਡ਼ੀ, ਸਾਰੋਂ, ਛੰਨਾ, ਦੇਹਕਲਾਂ ਥਲੇਸ, ਅਕੋਈ ਸਾਹਿਬ, ਕਿਲਾ ਭਰੀਆ, ਸੇਰੋਂ, ਨਮੋਲ, ਉੱਭਾਵਾਲ, ਚੱਠੇ ਉੱਪਲੀ ਆਦਿ ਪਿੰਡਾਂ ਵਿੱਚੋਂ ਗੁਜ਼ਰਿਆ।


Related News