ਪੰਜਾਬ ਸਟੂਡੈਂਟਸ ਯੂਨੀਅਨ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

Saturday, Aug 18, 2018 - 11:03 PM (IST)

ਪੰਜਾਬ ਸਟੂਡੈਂਟਸ ਯੂਨੀਅਨ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਰੂਪਨਗਰ, (ਵਿਜੇ)-ਪੰਜਾਬ ਸਟੂਡੈਂਟ ਯੂਨੀਅਨ ਦੀ ਅਗਵਾਈ ’ਚ ਵਿਦਿਆਰਥੀਆਂ ਵੱਲੋਂ ਮੋਦੀ ਸਰਕਾਰ (ਭਾਜਪਾ) ਅਤੇ ਸਹਿਯੋਗੀ ਦਲ ਸ਼ਿਵ ਸੈਨਾ ਦੇ ਰਵੱਈਏ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਯੂਨੀਅਨ ਦੇ ਸਰਕਾਰੀ ਕਾਲਜ ਰੂਪਨਗਰ ਦੇ ਪ੍ਰਧਾਨ ਜਗਮਨਦੀਪ ਸਿੰਘ ਪਡ਼ੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ’ਚ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀ ਉਮਰ ਖਾਲਦ ’ਤੇ ਹਮਲਾ ਹੋਇਆ ਪਰ ਉਹ ਪੂਰੀ ਤਰਾਂ ਸਫਲ ਨਹੀਂ ਹੋਏ ਅਤੇ ਇਸ ਹਮਲੇ ਦੀ ਜ਼ਿੰਮੇਵਾਰੀ ਆਰ.ਐੱਸ.ਐੱਸ. ਦੇ ਮੈਂਬਰਾਂ ਨੇ ਸੋਸ਼ਲ ਮੀਡੀਆ ’ਤੇ ਲਈ। ਜਦਕਿ ਇਸ ਹਮਲੇ ਦੀ ਵਾਰਦਾਤ ਵੀ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਚੁੱਕੀ ਹੈ, ਜਿਸਦੇ ਬਾਅਦ ਮਾਮਲਾ ਦਰਜ ਕੀਤਾ ਗਿਆ। ਪਰ ਦੋਸ਼ੀਅਾਂ  ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਗ੍ਰਿਫਤਾਰੀ ਦੀ ਗੱਲ ਕਰਨਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਅਤੇ ਉਹ ਖੁਦ ਨੂੰ ਦੇਸ਼ ਭਗਤ ਦਰਸਾਉਣ ਦਾ ਝੂਠਾ ਤਰੀਕਾ ਅਪਣਾ ਰਹੇ ਹਨ ,ਜਿਸਦਾ ਪੰਜਾਬ ਸਟੂਡੈਂਟ ਯੂਨੀਅਨ ਅਤੇ ਹੋਰ ਪਾਰਟੀਆਂ ਵਿਰੋਧ ਕਰਦੀਆਂ ਹਨ। ਉਨਾਂ ਕਿਹਾ ਕਿ ਘੱਟ ਗਿਣਤੀ ਅਤੇ ਦਲਿਤ ਵਰਗ ਨੂੰ ਕੁਚਲਿਆ ਜਾ ਰਿਹਾ ਹੈ। ਇਸੇ ਕ੍ਰਮ ’ਚ ਅਸਾਮ ’ਚ 40 ਲੱਖ ਲੋਕਾਂ ਨੂੰ ਗੈਰ ਭਾਰਤੀ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਦੇ ਚੱਲਦੇ ਸਰਕਾਰ ਗਲਤ ਹਥਕੰਡੇ ਅਪਣਾ ਰਹੀ ਹੈ। ਇਸ ਮੌਕੇ ਪ੍ਰਭਜੀਤ ਸਿੰਘ, ਮਨਵੀਰ ਸਿੰਘ, ਜੱਗੀ, ਰੋਹਿਤ ਜੰਮੂ, ਵਿੱਕੀ ਧਮਾਣਾ ਤੇ ਹੋਰ ਮੌਜੂਦ ਸਨ।


Related News