ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਗੇਟ ਰੈਲੀ
Sunday, Apr 22, 2018 - 06:43 AM (IST)

ਸ੍ਰੀ ਅਨੰਦਪੁਰ ਸਾਹਿਬ(ਦਲਜੀਤ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੇ ਹਾਈਡਲ ਪ੍ਰਾਜੈਕਟ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਗੰਗੂਵਾਲ ਦੇ ਦਫਤਰ ਅੱਗੇ ਅੱਜ ਗੇਟ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੇਵਾਮੁਕਤ ਕਰਮਚਾਰੀਆਂ ਨੇ ਅਗਲੇ ਸੰਘਰਸ਼ ਤਹਿਤ 25 ਅਪ੍ਰੈਲ 2018 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ । ਕਰਮਚਾਰੀਆਂ ਨੇ ਕਿਹਾ ਕਿ ਇਹ ਕਦਮ ਸਾਨੂੰ ਇਸ ਕਰ ਕੇ ਚੁੱਕਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਸੇਵਾਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਤੇ ਹਮੇਸ਼ਾ ਹੀ ਟਾਲ-ਮਟੋਲ ਵਾਲੀ ਨੀਤੀ ਹੀ ਅਪਣਾਈ, ਜੇਕਰ ਬਜ਼ੁਰਗਾਂ ਨਾਲ ਸਰਕਾਰ ਵੱਲੋਂ ਅਜਿਹੀ ਵਾਅਦਾਖਿਲਾਫੀ ਕੀਤੀ ਜਾ ਰਹੀ ਹੈ ਤਾਂ ਆਮ ਜਨਤਾ ਦਾ ਕੀ ਹਾਲ ਕਰੇਗੀ। ਉਨ੍ਹਾਂ ਕਿਹਾ ਕਿ 25 ਅਪ੍ਰੈਲ ਦਾ ਘਿਰਾਓ ਇਤਿਹਾਸਕ ਹੋਵੇਗਾ, ਕਿਉਂਕਿ ਉਸ ਵਿਚ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਖਰੜ, ਗੜ੍ਹਸ਼ੰਕਰ, ਬਲਾਚੌਰ, ਮੋਹਾਲੀ, ਕੁਰਾਲੀ, ਨਵਾਂਸ਼ਹਿਰ ਆਦਿ ਥਾਵਾਂ ਤੋਂ ਵੀ ਸੇਵਾਮੁਕਤ ਮੁਲਾਜ਼ਮ ਵੱਡੀ ਗਿਣਤੀ 'ਚ ਪਹੁੰਚ ਰਹੇ ਹਨ ਤੇ ਉਸ ਦਿਨ ਘਿਰਾਓ ਤੋਂ ਬਾਅਦ ਰੋਪੜ ਸ਼ਹਿਰ ਅੰਦਰ ਕਾਲੇ ਤੇ ਲਾਲ ਝੰਡਿਆਂ ਨਾਲ ਜ਼ੋਰਦਾਰ ਮੁਜ਼ਾਹਰਾ ਵੀ ਕੀਤਾ ਜਾਵੇਗਾ। ਇਸ ਮੌਕੇ ਜੈਮਲ ਸਿੰਘ ਭੜੀ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਗੰਗੂਵਾਲ, ਦਿਲਜੀਤ ਸਿੰਘ ਰਾਏਪੁਰ, ਵਤਨ ਚੰਦ ਨੰਗਲ, ਅਮਰਜੀਤ ਸਿੰਘ, ਹੰਸ ਰਾਜ ਕੋਟਲਾ, ਸੰਤੋਖ ਸਿੰਘ, ਦੌਲਤ ਰਾਮ, ਚੰਨਣ ਸਿੰਘ, ਗੁਲਜਾਰੀ ਲਾਲ, ਸੰਗਰਾਮ ਸਿੰਘ ਨੰਗਲੀ ਅਤੇ ਅਮਰੀਕ ਸਿੰਘ ਨੰਗਲ ਆਦਿ ਵੀ ਹਾਜ਼ਰ ਸਨ।