ਸੰਤ ਨਿਰੰਜਣ ਦਾਸ ਜੀ ਦੀ ਸੁਰੱਖਿਆ ਸਬੰਧੀ ਗੁਰੂ ਰਵਿਦਾਸ ਨਾਮਲੇਵਾ ਸੰਸਥਾਵਾਂ ਨੇ SSP ਜਲੰਧਰ ਨੂੰ ਦਿੱਤਾ ਮੰਗ-ਪੱਤਰ

Tuesday, Aug 23, 2022 - 11:29 PM (IST)

ਸੰਤ ਨਿਰੰਜਣ ਦਾਸ ਜੀ ਦੀ ਸੁਰੱਖਿਆ ਸਬੰਧੀ ਗੁਰੂ ਰਵਿਦਾਸ ਨਾਮਲੇਵਾ ਸੰਸਥਾਵਾਂ ਨੇ SSP ਜਲੰਧਰ ਨੂੰ ਦਿੱਤਾ ਮੰਗ-ਪੱਤਰ

ਕਿਸ਼ਨਗੜ੍ਹ (ਬੈਂਸ)-ਬੀਤੇ ਕੁਝ ਦਿਨਾਂ ਤੋਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਰਵਿਦਾਸੀਆ ਧਰਮ ਦੇ ਪ੍ਰਚਾਰ-ਪ੍ਰਸਾਰ ਹਿੱਤ ਵਿਦੇਸ਼ ਯਾਤਰਾ ’ਤੇ ਗਏ ਹੋਏ ਹਨ | ਜਾਣਕਾਰੀ ਅਨੁਸਾਰ ਤਕਰੀਬਨ 4-5 ਦਿਨ ਪਹਿਲਾਂ ਸੰਤ ਨਿਰੰਜਣ ਦਾਸ ਜੀ ਇਟਲੀ ’ਚ ਗਏ ਹੋਏ ਸਨ, ਜਿਥੇ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਆਪਣੇ ਧਰਮ ਸਬੰਧੀ ਧਾਰਮਿਕ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ ਗਈ | ਜਿਥੇ ਉਨ੍ਹਾਂ ਨੂੰ ਉਸ ਵਿਅਕਤੀ ਵੱਲੋਂ ਇਕ ਮੋਬਾਈਲ ਨੰਬਰ ’ਤੇ ਗੱਲ ਕਰਨ ਦੀ ਗੱਲ ਵੀ ਆਖੀ ਗਈ। ਜਾਂਚ ਉਪਰੰਤ ਪਤਾ ਲੱਗਾ ਕਿ ਉਹ ਨੰਬਰ ਕਪੂਰਥਲਾ ਜੇਲ੍ਹ ’ਚ ਬੰਦ ਵਿਅਕਤੀ ਦਾ ਹੈ | ਹੁਣ ਸੰਤ ਨਿਰੰਜਣ ਦਾਸ ਜੀ ਸਪੇਨ ਵਿਚ ਹਨ ਅਤੇ ਉਸ ਤੋਂ ਬਾਅਦ ਉਹ ਆਪਣੇ ਵੱਖ-ਵੱਖ ਧਾਰਮਿਕ ਸਮਾਗਮਾਂ ਲਈ ਫਰਾਂਸ, ਜਰਮਨੀ ਅਤੇ ਨੀਦਰਲੈਂਡ ਆਦਿ ਦੇਸ਼ਾਂ ’ਚ ਜਾਣਗੇ |

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਪਰਿਵਾਰ ਵੱਲੋਂ 25 ਅਗਸਤ ਨੂੰ ਕੱਢਿਆ ਜਾਵੇਗਾ ਕੈਂਡਲ ਮਾਰਚ

ਡੇਰਾ ਸੱਚਖੰਡ ਬੱਲਾਂ ਨੂੰ ਸਮਰਪਤਿ ਰਵਿਦਾਸੀਆ ਸਮਾਜ ਨਾਲ ਸਬੰਧਿਤ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਸਥਾਵਾਂ ਦੇ ਆਗੂਆਂ ਵੱਲੋਂ ਇਕ ਸਾਂਝੇ ਪ੍ਰੈੱਸ ਨੋਟ ਰਾਹੀਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਸੁਰੱਖਿਆ ਸਬੰਧੀ ਐੱਸ. ਐੱਸ. ਪੀ. ਦਿਹਾਤੀ ਨੂੰ ਦਿੱਤਾ ਮੰਗ-ਪੱਤਰ ਦਿੰਦਿਆਂ ਸੰਤ ਨਿਰੰਜਣ ਦਾਸ ਜੀ ਦੀ ਦੇਸ਼-ਵਿਦੇਸ਼ ’ਚ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਰਜ਼ੋਰ ਮੰਗ ਕੀਤੀ ਗਈ | ਇਸ ਸਾਰੇ ਮਾਮਲੇ ਸਬੰਧੀ ਐੱਸ. ਐੱਸ. ਪੀ. ਦਿਹਾਤੀ ਸਵਰਨਦੀਪ ਸਿੰਘ ਨਾਲ ਫ਼ੋਨ ’ਤੇ ਰਾਬਤਾ ਕਾਇਮ ਕਰ ਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਸਥਾਵਾਂ ਵੱਲੋਂ ਸੰਤ ਨਿਰੰਜਣ ਦਾਸ ਜੀ ਦੀ ਸੁਰੱਖਿਆ ਸਬੰਧੀ ਮੰਗ-ਪੱਤਰ ਦਿੱਤਾ ਗਿਆ ਹੈ ਅਤੇ ਜਿਸ ਮੋਬਾਇਲ ਫ਼ੋਨ ’ਤੇ ਉਨ੍ਹਾਂ ਨੂੰ ਧਰਮ ਪ੍ਰਚਾਰ ਨਾ ਕਰਨ ਸਬੰਧੀ ਸੰਦੇਸ਼ ਭੇਜਿਆ ਗਿਆ ਸੀ, ਉਸ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ ਤੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ’ਚ ਹੈ |

ਇਹ ਖ਼ਬਰ ਵੀ ਪੜ੍ਹੋ : ਦੋਸਤਾਂ ਨਾਲ ਖੇਡਣ ਗਏ ਚੌਥੀ ਜਮਾਤ ਦੇ ਬੱਚੇ ਦੀ ਮਿਲੀ ਲਾਸ਼, ਪਰਿਵਾਰ 'ਚ ਪਿਆ ਚੀਕ-ਚਿਹਾੜਾ


author

Manoj

Content Editor

Related News