ਸਪਾ ਸੈਂਟਰਾਂ ''ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ ''ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ

Thursday, Jul 18, 2024 - 12:40 PM (IST)

ਲੁਧਿਆਣਾ (ਤਰੁਣ)- ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰਾਂ ’ਚ ਜਿਸਮਫਿਰੋਸ਼ੀ ਦਾ ਧੰਦਾ ਫੁਲ ਸਪੀਡ ਨਾਲ ਚੱਲ ਰਿਹਾ ਹੈ। ‘ਜਗ ਬਾਣੀ’ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਚਿਤਾਉਣ ਦਾ ਯਤਨ ਕੀਤਾ ਗਿਆ ਹੈ ਪਰ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ।

‘ਜਗ ਬਾਣੀ’ ਦੀ ਟੀਮ ਨੇ 50 ਤੋਂ ਜ਼ਿਆਦਾ ਸਪਾ ਸੈਂਟਰਾਂ ਦੀ ਗੁਪਤ ਢੰਗ ਨਾਲ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਥਾਈਲੈਂਡ ਦੀਆਂ ਲੜਕੀਆਂ ਅਤੇ 6 ਅਫਰੀਕਨ ਅਤੇ 2 ਰਸ਼ੀਅਨ ਲੜਕੀਆਂ ਜਿਸਮਫਿਰੋਸ਼ੀ ਦਾ ਧੰਦਾ ਕਰ ਰਹੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਲੜਕੀਆਂ ਜਿਸਮਫਿਰੋਸ਼ੀ ਦਾ ਧੰਦਾ ਕਰ ਰਹੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਲੜਕੀਆਂ ਟੂਰਿਸਟ ਵੀਜ਼ਾ ’ਤੇ ਭਾਰਤ ’ਚ ਆਈਆਂ ਹਨ। ਸੂਤਰਾਂ ਅਨੁਸਾਰ ਇਨ੍ਹਾਂ 48 ਲੜਕੀਆਂ ’ਚੋਂ ਸਿਰਫ 3 ਥਾਈ ਲੜਕੀਆਂ ਕੋਲ ਵਰਕ ਪਰਮਿਟ ਹਨ ਪਰ ਵਰਕ ਪਰਮਿਟ ਅਨੈਤਿਕ ਕਾਰਜਾਂ ਲਈ ਨਹੀਂ ਹੈ।

ਨਾਰਥ ਅਤੇ ਈਸਟ ਭਾਰਤ ਦੀਆਂ ਲੜਕੀਆਂ ਵੀ ਸ਼ਾਮਲ

ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਥਾਈਲੈਂਡ, ਰਸ਼ੀਆ ਅਤੇ ਅਫਰੀਕਾ ਦੀਆਂ ਲੜਕੀਆਂ ਹੀ ਜਿਸਮਫਿਰੋਸ਼ੀ ਦੇ ਧੰਦੇ ’ਚ ਸ਼ਾਮਲ ਹਨ, ਜਦਕਿ ਨਾਰਥ ਇੰਡੀਆ ਦੀ ਗੱਲ ਕਰੀਏ ਤਾਂ ਪੰਜਾਬ, ਜੰਮੂ ਦਿੱਲੀ, ਹਰਿਆਣਾ ਯੂ. ਪੀ. ਅਤੇ ਨਾਰਥ ਈਸਟ ਭਾਰਤ ਤੋਂ ਮੁਣੀਪੁਰ, ਨਾਗਾਲੈਂਡ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਦੀਆਂ ਲਗਭਗ 1200 ਤੋਂ ਜ਼ਿਆਦਾ ਲੜਕੀਆਂ ਮਹਾਨਗਰ ਦੇ ਵੱਖ-ਵੱਖ ਸਪਾ ਸੈਂਟਰਾਂ ’ਚ ਅਨੈਤਿਕ ਤੌਰ ’ਤੇ ਜਿਸਮਫਿਰੋਸ਼ੀ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ! ਛੇਤੀ ਕਰ ਲਓ ਇਹ ਕੰਮ

ਇਨ੍ਹਾਂ ’ਚੋਂ ਸਿਰਫ ਕੁਝ ਹੀ ਇਸ ਤਰ੍ਹਾਂ ਦੀਆਂ ਲੜਕੀਆਂ ਹੋਣਗੀਆਂ, ਜੋ ਕਿ ਸਪਾ ਸੈਂਟਰ ’ਚ ਮਸਾਜ ਦੀ ਸੇਵਾ ਕਰ ਕੇ ਸਹੀ ਢੰਗ ਨਾਲ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ, ਨਹੀਂ ਤਾਂ ਜ਼ਿਆਦਾਤਰ ਲੜਕੀਆਂ ਸਿਰਫ ਅਨੈਤਿਕ ਕਾਰਜਾਂ ਨੂੰ ਅੰਜਾਮ ਦੇ ਰਹੀਆਂ ਹਨ, ਜਿਸ ਕਾਰਨ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ’ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੈ।

ਸਪਾ ਸੈਂਟਰਾਂ ਨੂੰ ਕਈ ਉੱਚ ਅਧਿਕਾਰੀਆਂ ਦਾ ਸਮਰਥਨ ਪ੍ਰਾਪਤ

‘ਜਗ ਬਾਣੀ’ ਦੀ ਟੀਮ ਜਦ ਸਪਾ ਸੈਂਟਰ ’ਚ ਗਈ ਜਿਥੇ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ, ਤਾਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਪੁਲਸ ਵਿਭਾਗ ਦੇ ਇਕ ਉੱਚ ਅਧਿਕਾਰੀ ਦਾ ਸਮਰਥਨ ਪ੍ਰਾਪਤ ਹੈ। ਹੁਣ ਉਹ ਕਿਹੜਾ ਪੁਲਸ ਉੱਚ ਅਧਿਕਾਰੀ ਹੈ, ਜਿਸ ਦਾ ਇਨ੍ਹਾਂ ਸਪਾ ਸੈਂਟਰਾਂ ਨੂੰ ਸਮਰਥਨ ਪ੍ਰਾਪਤ ਹੈ, ਉਹ ਤਾਂ ਪੁਲਸ ਦੀ ਉੱਚ ਪੱਧਰੀ ਜਾਂਚ ’ਚ ਹੀ ਖੁਲਾਸਾ ਹੋ ਸਕਦਾ ਹੈ।

ਇਕ ਹੀ ਮਾਲਕ ਦੇ 5 ਸਪਾ ਸੈਂਟਰ

‘ਜਗ ਬਾਣੀ’ ਦੀ ਟੀਮ ਨੂੰ ਮਹਾਨਗਰ ਦੇ 14 ਸਪਾ ਸੈਂਟਰ ਇਸ ਤਰ੍ਹਾਂ ਦੇ ਮਿਲੇ, ਜਿਥੇ ਥਾਈਲੈਂਡ ਦੀਆਂ ਲੜਕੀਆਂ ਹਨ। ਛਾਣਬੀਨ ਕਰਨ ’ਤੇ ਪਤਾ ਲੱਗਾ ਕਿ 14 ਇਸ ਤਰ੍ਹਾਂ ਦੇ ਸਪਾ ਸੈਂਟਰਾਂ ’ਚ 5 ਸਪਾ ਸੈਂਟਰ ਇਕ ਹੀ ਮਾਲਕ ਦੇ ਹਨ, ਜਿਨ੍ਹਾਂ ਨੂੰ ਇਕ ਹੀ ਵਿਅਕਤੀ ਦੇ ਨਿਰਦੇਸ਼ਨਾਂ ’ਚ ਚਲਾਇਆ ਜਾ ਰਿਹਾ ਹੈ। ਜਿਥੇ ਲਗਭਗ 20 ਤੋਂ ਜ਼ਿਆਦਾ ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ, ਜਦਕਿ 3 ਸਪਾ ਸੈਂਟਰਾਂ ਦੇ ਇਕ ਮਾਲਕ ਦੀ ਨਿਰਦੇਸ਼ਨਾਂ ’ਚ 2 ਕਰਮਚਾਰੀ ਕੰਮ ਕਰ ਰਹੇ ਹਨ, ਜਿਥੇ 17 ਥਾਈਲੈਂਡ ਦੀਆਂ ਲੜਕੀਆਂ ਕੰਮ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ

ਨਿਯਮਾਂ ਦਾ ਨਹੀਂ ਹੁੰਦਾ ਪਾਲਣ

ਲਾਕਡਾਊਨ ਤੋਂ ਬਾਅਦ 2021 ਤੋਂ ਜ਼ਿਆਦਾ ਤੱਕ ਸਪਾ ਸੈਂਟਰਾਂ ਦੇ ਧੰਦੇ ਵਿਚ ਕਈ ਗੁਣਾ ਤੇਜ਼ ਆਈ ਹੈ, ਜਿਸ ਦਾ ਮੁੱਖ ਕਾਰਨ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਅਨੈਤਿਕ ਕਾਰਜਾਂ ਨੂੰ ਕਰਨ ਵਾਲੇ ਮੁਲਜ਼ਮਾਂ ਨੂੰ ਸਮਰਥਨ ਦੇਣਾ ਹੈ। ਸਪਾ ਸੈਂਟਰਾਂ ਵਿਚ ਨਾ ਤਾਂ ਨਿਯਮਾਂ ਦੀ ਪਾਲਣਾ ਹੁੰਦੀ ਹੈ। ਜਿਵੇਂ ਆਈ. ਡੀ., ਕੈਮਰੇ ’ਚ ਕੁੰਡੀ ਨਾ ਹੋਣਾ, ਕੈਮਰੇ ਚਾਲੂ ਹਾਲਤ ’ਚ ਹੋਣਾ ਇਸ ਤਰ੍ਹਾਂ ਦੇ ਕਈ ਨਿਯਮ ਹਨ, ਜੋ ਕਿ ਸਪਾ ਸੈਂਟਰਾਂ ਵੱਲੋਂ ਪੂਰੇ ਨਹੀਂ ਕੀਤੇ ਜਾ ਰਹੇ ਹਨ। ‘ਜਗ ਬਾਣੀ’ ਟੀਮ ਨੇ 3 ਪ੍ਰਤੀਨਿਧੀਆਂ ਨੇ 15 ਦਿਨ ’ਚ ਇਨ੍ਹਾਂ 50 ਤੋਂ ਜ਼ਿਆਦਾ ਸਪਾ ਸੈਂਟਰਾਂ ਦੀ ਜਾਂਚ-ਪੜਤਾਲ ਕੀਤੀ ਹੈ।

ਸਪਾ ਸੈਂਟਰਾਂ ਬਾਰੇ ਪੁਲਸ ਦੀ ਮਾਨਸਿਕਤਾ ਬਿਲਕੁਲ ਅਲੱਗ

‘ਜਗ ਬਾਣੀ’ ਵੱਲੋਂ ਸਮੇਂ-ਸਮੇਂ ’ਤੇ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਨੂੰ ਜਿਸਮਫਿਰੋਸ਼ੀ ਦੇ ਧੰਦੇ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਮਹਾਨਗਰ ’ਚ ਜਿਸਮਫਿਰੋਸ਼ੀ ਦੇ ਧੰਦੇ ਨੂੰ ਲੈ ਕੇ ਪੁਲਸ ਉੱਚ ਅਧਿਕਾਰੀਆਂ ਦੀ ਮਾਨਸਿਕਤਾ ਵੱਖਰੀ ਹੀ ਦਿਖਾਈ ਦਿੱਤੀ। ‘ਜਗ ਬਾਣੀ’ ਦੇ ਇਕ ਪ੍ਰਤੀਨਿਧੀ ਨੇ ਜਦ ਇਕ ਪੁਲਸ ਉੱਚ ਅਧਿਕਾਰੀ ਤੋਂ ਜਿਸਮਫਿਰੋਸ਼ੀ ਦੇ ਧੰਦੇ ਬਾਰੇ ਗੱਲ ਕੀਤੀ ਤਾਂ ਉਕਤ ਪੁਲਸ ਉੱਚ ਅਧਿਕਾਰੀ ਦਾ ਕਹਿਣਾ ਸੀ ਕਿ ਜਿਸਮਫਿਰੋਸ਼ੀ ਦਾ ਧੰਦਾ ਵੱਡੇ ਕ੍ਰਾਈਮ ਦੇ ਅਧੀਨ ਨਹੀਂ ਆਉਂਦਾ ਹੈ, ਜਿਸਮਫਿਰੋਸ਼ੀ ਕ੍ਰਾਈਮ ਨੂੰ ਕੰਟਰੋਲ ਕਰਨ ’ਚ ਆਪਣੀ ਭੂਮਿਕਾ ਅਦਾ ਕਰਦਾ ਹੈ। ਇਸ ਤਰ੍ਹਾਂ ਪੁਲਸ ਉੱਚ ਅਧਿਕਾਰੀ ਦੀ ਮਾਨਸਿਕਤਾ ਜੇਕਰ ਇਸ ਤਰ੍ਹਾਂ ਦੀ ਹੋਵੇਗੀ ਤਾਂ ਏ. ਸੀ. ਪੀ. ਅਤੇ ਥਾਣਾ ਇੰਚਾਰਜਾਂ ਕੋਲ ਖਾਨਾਪੂਰਤੀ ਕਰਨ ਤੋਂ ਇਲਾਵਾ ਕੀ ਰਸਤਾ ਹੋਵੇਗਾ। ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਇਸ ਬਾਰੇ ’ਚ ਵਿਚਾਰ ਕਰਨਾ ਹੋਵੇਗਾ ਕਿ ਅਨੈਤਿਕ ਕਾਰਜਾਂ ਸਭ ਤੋਂ ਬੁਰਾ ਅਸਰ ਨੌਜਵਾਨਾਂ ’ਤੇ ਪੈਂਦਾ ਹੈ।

ਸ਼ਰਾਬ ਦੇ ਨਾਲ ਸ਼ਬਾਬ ਦਾ ਸੇਵਨ ਆਮ ਗੱਲ

ਸਪਾ ਸੈਂਟਰਾਂ ਅੰਦਰ ਸ਼ਬਾਬ ਦੇ ਨਾਲ ਸ਼ਰਾਬ ਦੇ ਸੇਵਨ ਆਮ ਗੱਲ ਹੋ ਗਈ ਹੈ। ‘ਜਗ ਬਾਣੀ’ ਦੀ ਟੀਮ ਜਦ ਇਕ ਸਪਾ ਸੈਂਟਰ ਗਈ, ਨੂੰ ਉਥੇ ਇਕ ਫਲੌਰ ’ਚ ਹੋਟਲ ਵੀ ਸੀ। ਜਿਥੇ 24 ਘੰਟੇ ਸ਼ਬਾਬ ਦੇ ਨਾਲ ਸ਼ਰਾਬ ਦੀ ਫੈਸੀਲਿਟੀ ਮੁਹੱਈਆ ਹੈ। ਇਕ ਰਾਤ ਦਾ ਖਰਚਾ ਲਗਭਗ 10 ਹਜ਼ਾਰ, ਜਦਕਿ ਘੱਟ ਸਮੇਂ ਮਤਲਬ ਕਿ 2 ਘੰਟੇ ਲਈ ਉਕਤ ਸੇਵਾ 3 ਤੋਂ 4 ਹਜ਼ਾਰ ’ਚ ਮੁਹੱਈਆ ਸੀ।

ਇਕ ਰਾਤ ਦਾ 15 ਹਜ਼ਾਰ ਚਾਰਜ ਕਰਦੀ ਸੀ ਥਾਈ ਲੜਕੀ

ਇਕ ਥਾਈਲੈਂਡ ਦੀ ਲੜਕੀ ਤੋਂ ਪ੍ਰਤੀਨਿਧੀ ਨੇ ਨਿੱਜੀ ਪੱਧਰ ’ਤੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਰਾਤ ਨੂੰ ਵੀ ਜਿਸਮ ਵੇਚਦੀ ਹੈ, ਜਿਸ ਦੇ ਲਈ ਉਹ ਦੂਜੇ ਹੋਟਲ ਅਤੇ ਦੂਜੇ ਸ਼ਹਿਰ ਜਾਣ ਦੇ ਲਈ ਲਗਭਗ 10-15 ਹਜ਼ਾਰ ਰੁਪਏ ਚਾਰਜ ਕਰਦੀ ਹੈ, ਜਿਸ ਵਿਚ ਦਲਾਲ ਦਾ ਵੀ ਕਮੀਸ਼ਨ ਫਿਕਸ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - Breaking News: ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਮੁੰਡਾ, ਹੈਰਾਨ ਕਰੇਗੀ ਵਜ੍ਹਾ

ਪੁਲਸ ਰੇਡ ਉੱਚ ਅਧਿਕਾਰੀ ਦੇ ਆਰਡਰ ਨਾਲ ਰੁਕੀ

‘ਜਗ ਬਾਣੀ’ ਟੀਮ ਕਈ ਵਾਰ ਸਪਾ ਸੈਂਟਰਾਂ ’ਚ ਚੱਲ ਰਹੇ ਜਿਸਮਫਿਰੋਸ਼ੀ ਦੇ ਧੰਦੇ ਦਾ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕਰ ਚੁੱਕਾ ਹੈ। 30 ਦਸੰਬਰ 2021 ਨੂੰ ਇਕ ਮਹਿਲਾ ਪੁਲਸ ਉੱਚ ਅਧਿਕਾਰੀ ਨੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨੂੰ ਬੁਲਾਇਆ ਅਤੇ ਰੇਡ ਦੀ ਤਿਆਰੀ ਕੀਤੀ। ਰੇਡ ਦੀ ਜਿਸਮਫਿਰੋਸ਼ੀ ਸਪੈਸ਼ਲ ਟੀਮ ਦੇ ਇਕ ਇੰਸਪੈਕਟਰ ਨੂੰ ਦਿੱਤੀ ਗਈ। ਲਗਭਗ 50 ਮੁਲਾਜ਼ਮ ਜਿਸ ਵਿਚ ਮਹਿਲਾ ਪੁਲਸ ਵੀ ਸ਼ਾਮਲ ਸੀ। ਰੇਡ 4 ਸਪਾ ਦੇ ਅੰਦਰ ਦੀ ਜਾਣੀ ਸੀ ਪਰ ਰੇਡ ਤੋਂ ਸਿਰਫ 5 ਮਿੰਟ ਪਹਿਲਾਂ ਰੇਡ ਨੂੰ ਰੱਦ ਕਰ ਦਿੱਤਾ ਗਿਆ।

ਬੁੱਧਵਾਰ ਨੂੰ ਜ਼ਿਆਦਾਤਰ ਸਪਾ ਸੈਂਟਰ ਬੰਦ

‘ਜਗ ਬਾਣੀ’ ਵੱਲੋਂ ਬੁੱਧਵਾਰ ਨੂੰ ਪ੍ਰਮੁੱਖਤਾ ਨਾਲ ਬੱਸ ਸਟੈਂਡ ਨੇੜੇ ਚੱਲ ਰਹੇ ਹੋਟਲ ਅਤੇ ਰੋਡ ’ਤੇ ਜਿਸਮਫਿਰੋਸ਼ੀ ਦੇ ਧੰਦੇ ਨਾਲ ਸਬੰਧਤ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ, ਜਿਸ ਵਿਚ ਕਈ ਪੁਲਸ ਕਰਮਚਾਰੀਆਂ ਦੀ ਮਿਲੀਭੁਗਤ ਦੀ ਗੱਲ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਨਤੀਜਾ ਬੁੱਧਵਾਰ ਦੁਪਹਿਰ ਹੁੰਦੇ-ਹੁੰਦੇ ਆਪਣੇ-ਆਪਣੇ ਇਲਾਕਿਆਂ ਦੇ ਕਈ ਪੁਲਸ ਕਰਮਚਾਰੀਆਂ ਨੇ ਕਈ ਸਪਾ ਸੈਂਟਰਸ ਦੇ ਕਰਮਚਾਰੀਆਂ ਨੂੰ ਸਪਾ ਬੰਦ ਕਰਨ ਦੇ ਨਿਰਦੇਸ਼ ਦਿੱਤੇ। ਨਤੀਜਨ ਬਾਅਦ ਦੁਪਹਿਰ ਤੋਂ ਮਹਾਨਗਰ ਦੇ ਉਹ ਸਾਰੇ ਸਪਾ ਸੈਂਟਰਸ ਬੰਦ ਰਹੇ, ਜਿਥੇ ਥਾਈਲੈਂਡ ਦੀਆਂ ਲੜਕੀਆਂ ਨਾਜਾਇਜ਼ ਤੌਰ ’ਤੇ ਅਨੈਤਿਕ ਕਾਰਜ ਨੂੰ ਅੰਜਾਮ ਦਿੰਦੀਆਂ ਹਨ।

ਅਨੈਤਿਕ ਕਾਰਜ ਕਰਨ ਵਾਲੇ ’ਤੇ ਹੋਵੇਗੀ ਸਖ਼ਤ ਕਾਰਵਾਈ : ਡੀ. ਸੀ. ਪੀ. ਤੇਜਾ

ਇਸ ਸਬੰਧੀ ਡੀ. ਸੀ. ਪੀ. ਲਾਅ ਐਂਡ ਆਰਡਰ ਜਸਕਰਨ ਸਿੰਘ ਤੇਜਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਜੇਕਰ ਸਪਾ ਸੈਂਟਰਾਂ ’ਚ ਜਿਸਮਫਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਤਾਂ ਪੁਲਸ ਹਰ ਕੀਮਤ ’ਤੇ ਇਸ ਨੂੰ ਰੋਕੇਗੀ। ਜੇਕਰ ਕਿਸੇ ਪੁਲਸ ਕਰਮਚਾਰੀ ਦੀ ਸ਼ਮੂਲੀਅਤ ਅਤੇ ਮਿਲੀਭੁਗਤ ਪਾਈ ਜਾਂਦੀ ਹੈ ਤਾਂ ਪੁਲਸ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਥਾਈਲੈਂਡ ਦੀਆਂ ਲੜਕੀਆਂ ਅਨੈਤਿਕ ਕਾਰਜ ਨੂੰ ਅੰਜਾਮ ਦੇ ਰਹੀਆਂ ਹਨ, ਤਾਂ ਮਹਾਨਗਰ ਦੇ ਕਿਸੇ ਵੀ ਸਪਾ ਸੈਂਟਰ ਨੂੰ ਨਹੀਂ ਬਖਸ਼ਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News