ਪ੍ਰਾਪਰਟੀ ਡੀਲਰ ਦੇ ਘਰ ’ਚ ਵੜ ਕੇ ਤੋੜ-ਭੰਨ ਕਰਨ ਵਾਲੇ 4 ਗ੍ਰਿਫ਼ਤਾਰ

Sunday, Oct 11, 2020 - 02:55 PM (IST)

ਪ੍ਰਾਪਰਟੀ ਡੀਲਰ ਦੇ ਘਰ ’ਚ ਵੜ ਕੇ ਤੋੜ-ਭੰਨ ਕਰਨ ਵਾਲੇ 4 ਗ੍ਰਿਫ਼ਤਾਰ

ਲੁਧਿਆਣਾ (ਰਿਸ਼ੀ) : ਕਰਨੈਲ ਸਿੰਘ ਨਗਰ 'ਚ ਪ੍ਰਾਪਰਟੀ ਡੀਲਰ ਦੇ ਘਰ 'ਚ ਵੜ ਕੇ ਤੋੜ-ਭੰਨ ਕਰਨ ਵਾਲੇ 4 ਮੁਲਜ਼ਮਾਂ ਨੂੰ ਥਾਣਾ ਦੁੱਗਰੀ ਦੀ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਸੁਰਿੰਦਰ ਚੋਪੜਾ ਦੇ ਅਨੁਸਾਰ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਮਹੇਸ਼ ਕੁਮਾਰ ਵਾਸੀ ਭਾਈ ਹਿੰਮਤ ਸਿੰਘ ਨਗਰ, ਰਾਜੂ ਕੁਮਾਰ ਵਾਸੀ ਚੌਹਾਨ ਨਗਰ, ਅਨੁਜ ਕੁਮਾਰ ਵਾਸੀ ਦੁੱਗਰੀ ਅਤੇ ਗੋਰਵ ਵਾਸੀ ਪਿੰਡ ਦੁੱਗਰੀ ਵਜੋਂ ਹੋਈ ਹੈ।

ਪੁਲਸ ਦੇ ਅਨੁਸਾਰ ਦੋਵੇਂ ਧਿਰਾਂ ਦੇ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਅਤੇ ਦੋਵੇਂ ਇਕ ਦੂਜੇ ਦੇ ਖ਼ਿਲਾਫ਼ ਮਾਮਲੇ ਦਰਜ ਕਰਵਾ ਚੁੱਕੇ ਹਨ। ਇਸੇ ਰੰਜਿਸ਼ ਦੇ ਕਾਰਨ ਹੁਣ ਇਕ ਪੱਖ ਵਲੋਂ ਦੂਜੇ ਪੱਖ ’ਤੇ ਹਮਲਾ ਕੀਤਾ ਗਿਆ ਹੈ। ਪੁਲਸ ਵਲੋਂ ਹੋਰ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਜਲਦ ਦਬੋਚ ਲਿਆ ਜਾਵੇਗਾ,  ਜਦਕਿ ਫਰਾਰ ਹਮਲਾਵਰਾਂ ’ਚ ਸੈਂਬੀ, ਵਿਨੇ, ਪ੍ਰਦੀਪ, ਨਮਿਤ ਦੀ ਪਛਾਣ ਹੋ ਗਈ ਹੈ।


author

Babita

Content Editor

Related News