ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੀ ਤਰੱਕੀ, 7 ਅਫ਼ਸਰਾਂ ਨੂੰ ਮਿਲਿਆ DGP ਰੈਂਕ

Monday, Jan 23, 2023 - 08:03 PM (IST)

ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੀ ਤਰੱਕੀ, 7 ਅਫ਼ਸਰਾਂ ਨੂੰ ਮਿਲਿਆ DGP ਰੈਂਕ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 7 ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਰੈਂਕ ਦਿੱਤਾ ਗਿਆ ਹੈ। ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ 1993 ਬੈਚ ਦੇ 7 ਅਧਿਕਾਰੀਆਂ ਨੂੰ ਇਹ ਤਰੱਕੀ ਦਿੱਤੀ ਗਈ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਮਰਹੂਮ MP ਸੰਤੋਖ ਚੌਧਰੀ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ, ਪਰਿਵਾਰ ਨਾਲ ਸਾਂਝਾ ਕੀਤਾ ਦੁੱਖ

ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਪੱਤਰ ਮੁਤਾਬਕ ਪੰਜਾਬ ਦੇ ਗਵਰਨਰ ਵੱਲੋਂ 1993 ਬੈਚ ਦੇ 7 ਆਈ.ਪੀ.ਐੱਸ. ਅਧਿਕਾਰੀਆਂ ਦੀ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਹੁਕਮ ਤਹਿਤ ਗੁਰਪ੍ਰੀਤ ਕੌਰ ਦਿਓ, ਵਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਅਸਥਾਨਾ, ਸ਼ਸ਼ੀ ਪ੍ਰਭਾ ਦਿਵੇਦੀ ਅਤੇ ਰਜਿੰਦਰਾ ਨਾਮਦਿਓ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਰੈਂਕ ਦਿੱਤਾ ਗਿਆ ਹੈ। ਇਨ੍ਹਾਂ ਅਫ਼ਸਰਾਂ ਦੀ ਤਨਖ਼ਾਹ ਵੀ ਡੀ.ਜੀ.ਪੀ. ਰੈਂਕ ਦੇ ਮੁਤਾਬਕ ਹੀ ਹੋਵੇਗੀ। ਇਹ ਹੁਕਮ ਤੁਰੰਤ ਪ੍ਰਭਾਅ ਨਾਲ ਲਾਗੂ ਹੋ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News