ਮੋਹਾਲੀ 'ਚ 'ਨਿਵੇਸ਼ ਪੰਜਾਬ ਸੰਮੇਲਨ' ਅੱਜ, ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰਾਜੈਕਟ ਮਿਲਣ ਦੀ ਉਮੀਦ

Thursday, Feb 23, 2023 - 11:49 AM (IST)

ਮੋਹਾਲੀ 'ਚ 'ਨਿਵੇਸ਼ ਪੰਜਾਬ ਸੰਮੇਲਨ' ਅੱਜ, ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰਾਜੈਕਟ ਮਿਲਣ ਦੀ ਉਮੀਦ

ਮੋਹਾਲੀ : ਮੋਹਾਲੀ 'ਚ ਅੱਜ 2 ਦਿਨਾਂ 'ਨਿਵੇਸ਼ ਸੰਮੇਲਨ' ਦੀ ਸ਼ੁਰੂਆਤ ਹੋਵੇਗੀ। ਇੰਡੀਅਨ ਸਕੂਲ ਆਫ਼ ਬਿਜ਼ਨੈੱਸ 'ਚ ਹੋਣ ਵਾਲੇ 'ਇਨਵੈਸਟਰ ਸਮਿੱਟ' ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਸੰਭਾਲ ਲਈ ਹੈ। ਸਰਕਾਰ ਨੂੰ ਇਸ ਪ੍ਰੋਗਰੈੱਸਿਵ ਨਿਵੇਸ਼ ਸੰਮੇਲਨ 'ਚ ਕਈ ਵੱਡੀਆਂ ਕੰਪਨੀਆਂ ਦੇ ਸ਼ਾਮਲ ਹੋਣ ਅਤੇ ਸੂਬੇ ਨੂੰ ਕਰੋੜਾਂ ਦੇ ਵੱਡੇ ਪ੍ਰਾਜੈਕਟ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਗ੍ਰਿਫ਼ਤਾਰੀ 'ਤੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਮਾਨ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਅੱਜ ਨਿਵੇਸ਼ ਪੰਜਾਬ ਸੰਮੇਲਨ ਦੀ ਸ਼ੁਰੂਆਤ 'ਤੇ ਮੋਹਾਲੀ ਸਥਿਤ ਇੰਡੀਅਨ ਸਕੂਲ ਆਫ ਬਿਜ਼ਨੈੱਸ ਪਹੁੰਚਣਗੇ। ਇੱਥੇ ਹਰ ਵਿਦੇਸ਼ੀ ਡੈਲੀਗੇਟਸ ਦੀ ਮਦਦ ਲਈ ਪੰਜਾਬ ਸਰਕਾਰ ਦੇ ਮੁਲਾਜ਼ਮ ਵੀ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਸ ਨਿੱਜੀ ਸਕੂਲ ਦੇ ਚੇਅਰਮੈਨ ਨਾਲ 78 ਲੱਖ ਦੀ ਠੱਗੀ, ਜਾਣੋ ਪੂਰਾ ਮਾਮਲਾ

ਸੰਮੇਲਨ 'ਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਡੈਲੀਗੇਟਾਂ ਨਾਲ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਦੀ ਸਿੱਧੀ ਗੱਲਬਾਤ ਵੀ ਹੋਵੇਗੀ। ਦੇਸ਼-ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਟੀਮਾਂ ਤੋਂ ਇਲਾਵਾ ਪੁਲਸ ਦਾ ਵੀ ਸਖ਼ਤ ਪਹਿਰਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News