ਖੁਸ਼ੀ ਗਮੀ ਦੇ ਪ੍ਰੋਗਰਾਮਾਂ ਤੇ ਥਾਣਾ ਮੁਖੀ ਦੀ ਰਹੇਗੀ ਬਾਜ਼ ਅੱਖ, ਏ.ਡੀ.ਸੀ.ਤ੍ਰਿਪਾਠੀ ਵਲੋਂ ਹੁਕਮ ਜਾਰੀ

07/21/2020 11:28:58 AM

ਸ਼ੇਰਪੁਰ (ਅਨੀਸ਼): ਕੋਰੋਨਾ ਮਹਾਮਾਰੀ ਦੇ ਵਧ ਰਹੇ ਕਹਿਰ ਨੂੰ ਦੇਖਦੇ ਹੋਏ ਹੁਣ ਵਿਆਹ ਜਾਂ ਹੋਰ ਕਿਸੇ ਖੁਸ਼ੀ-ਗਮੀ ਦਾ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਗੈਰ ਹੋਣਾ ਸੰਭਵ ਨਹੀਂ ਹੋਵੇਗਾ। ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਵਲੋਂ ਜਾਰੀ ਆਦੇਸ਼ਾਂ ਮੁਤਾਬਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੋਟਲ ਮਾਲਕਾਂ, ਮੈਰਿਜ ਪੈਲੇਸਾਂ ਦੇ ਮਾਲਕਾਂ ਅਤੇ ਧਾਰਮਿਕ ਸਥਾਨਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਪ੍ਰਕਾਰ ਦੇ ਸਮਾਗਮ ਸੰਬਧੀ ਉਹ ਸਬੰਧਿਤ ਥਾਣਾ ਮੁਖੀ ਨੂੰ ਸੂਚਿਤ ਕਰਨ ਦੇ ਪਾਬੰਦ ਹੋਣਗੇ।

ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਸੁਣਵਾਈ 3 ਅਗਸਤ ਲਈ ਮੁਲਤਵੀ

ਇਸ ਤੋਂ ਇਲਾਵਾ ਹੋਟਲ ਜਾ ਪੈਲੇਸ ਮਾਲਕ ਸਮੁੱਚੇ ਸਮਾਗਮ ਦੀ ਵੀਡੀਓਗ੍ਰਾਫੀ ਕਰਵਾਉਣਗੇ ਅਤੇ ਉਸ ਦਾ ਰਿਕਾਰਡ ਵੀ ਆਪਣੇ ਕੋਲ ਸੰਭਾਲ ਕੇ ਰੱਖਣਗੇ ਤਾਂ ਜੋ ਲੋੜ ਪੈਣ 'ਤੇ ਇਸ ਨੂੰ ਚੈੱਕ ਕੀਤਾ ਜਾ ਸਕੇ।|ਜ਼ਿਲ੍ਹਾ ਅਧਿਕਾਰੀ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਦੀ ਹਦਾਇਤਾਂ ਦੀ ਵਿਆਹ ਸ਼ਾਦੀਆਂ, ਧਾਰਮਿਕ ਅਤੇ ਸਮਾਜਿਕ ਸਮਾਗਮਾਂ 'ਚ ਉਲੰਘਣਾ ਹੋ ਰਹੀ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਉਕਤ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਅੱਧੀ ਰਾਤ ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ


Shyna

Content Editor

Related News